ਇਸਲਾਮਾਬਾਦ (ਏਜੰਸੀਆਂ) - ਪਾਕਿਸਤਾਨ ਵਿਚ ਇਕ ਯੂਨੀਵਰਸਿਟੀ ਦੇ ਨਵਾਂ ਡ੍ਰੈਸ ਕੋਡ ਜਾਰੀ ਕਰਨ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਮਾਨਸ਼ੇਰਾ ਵਿਚ ਸਥਿਤ ਹਜ਼ਾਰਾ ਯੂਨੀਵਰਸਿਟੀ ਨੇ ਕਿਹਾ ਕਿ ਪੜ੍ਹਣ ਆ ਰਹੀਆਂ ਕੁੜੀਆਂ ਟਾਈਟ ਜੀਨਸ ਅਤੇ ਟੀ-ਸ਼ਰਟ ਨਾ ਪਾਉਣ। ਇਹੀ ਨਹੀਂ, ਕੁੜੀਆਂ ਦੇ ਮੇਕਅੱਪ ਕਰਨ, ਜਿਊਲਰੀ ਪਾਉਣ ਅਤੇ ਵੱਡੇ-ਵੱਡੇ ਹੈਂਡ ਹੈਗ ਲਿਆਉਣ 'ਤੇ ਵੀ ਬੈਨ ਲਾ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਮੁੰਡਿਆਂ ਲਈ ਵੀ ਕਈ ਸਖਤ ਪਾਬੰਦੀਆਂ ਲਾਈਆਂ ਹਨ। ਯੂਨੀਵਰਸਿਟੀ ਦੇ ਇਸ ਆਦੇਸ਼ ਦਾ ਵਿਦਿਆਰਥੀਆਂ ਨੇ ਵਿਰੋਧ ਕੀਤਾ ਹੈ।
ਹਜ਼ਾਰਾ ਯੂਨੀਵਰਸਿਟੀ ਨੇ ਮੁੰਡਿਆਂ ਨੂੰ ਕਿਹਾ ਹੈ ਕਿ ਉਹ ਟਾਈਟ ਜੀਨਸ, ਸ਼ਾਰਟਸ, ਚੇਨ ਅਤੇ ਸਲੀਪਰ ਪਾ ਕੇ ਨਾ ਆਉਣ। ਇਸੇ ਤਰ੍ਹਾਂ ਨਾਲ ਮੁੰਡਿਆਂ ਦੇ ਲੰਬੇ ਬਾਲ ਰੱਖਣ ਅਤੇ ਪੋਨੀ ਟੇਲ 'ਤੇ ਵੀ ਬੈਨ ਲਾ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ ਬਿਨਾਂ ਆਈ ਕਾਰਡ ਦੇ ਯੂਨੀਵਰਸਿਟੀ ਨਾ ਆਉਣ। ਯੂਨੀਵਰਸਿਟੀ ਨੇ ਆਪਣੇ ਕਰਮਚਾਰੀਆਂ ਨੂੰ ਵੀ ਕਿਹਾ ਹੈ ਕਿ ਉਹ ਸਾਫ ਕੱਪੜੇ ਪਾ ਕੇ ਆਉਣ। ਅਧਿਆਪਕਾਂ ਨੂੰ ਕਿਹਾ ਕਿ ਉਹ ਜਦ ਵੀ ਲੈਕਚਰ ਲੈਣ ਜਾਣ ਤਾਂ ਕਾਲਾ ਕੋਟ ਪਾ ਕੇ ਹੀ ਜਾਣ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਵਿਚ ਬਲੈਕਆਊਟ ਮਾਮਲੇ 'ਚ 7 ਅਧਿਕਾਰੀ ਸਸਪੈਂਡ
NEXT STORY