ਇਸਲਾਮਾਬਾਦ (ਏ.ਐੱਨ.ਆਈ.)- ਪਾਕਿਸਤਾਨ ਦੇ ਸੈਂਟਰਲ ਪਾਵਰ ਜਨਰੇਸ਼ਨ ਕੰਪਨੀ ਨੇ 7 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਅਧਿਕਾਰੀ ਪਾਕਿਸਤਾਨ ਦੇ ਗੁੱਡੂ ਥਰਮਲ ਪਾਵਰ ਸਟੇਸ਼ਨ 'ਤੇ ਤਾਇਨਾਤ ਸਨ। ਉਨ੍ਹਾਂ 'ਤੇ ਇਹ ਦੋਸ਼ ਹਨ ਕਿ ਉਨ੍ਹਾਂ ਦੀ ਲਾਪਰਵਾਹੀ ਕਾਰਣ ਦੇਸ਼ ਦੇ ਕਈ ਸ਼ਹਿਰਾਂ ਵਿਚ ਸ਼ਨੀਵਾਰ ਰਾਤ ਕਈ ਘੰਟਿਆਂ ਤੱਕ 'ਬਲੈਕਆਊਟ' ਰਿਹਾ।
ਰਿਪੋਰਟ ਮੁਤਾਬਕ, 7 ਅਧਿਕਾਰੀਆਂ-ਮੁਲਾਜ਼ਮਾਂ ਵਿਰੁੱਧ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਸਾਰੇ ਪਲਾਂਟ ਮੈਨੇਜਰ ਗ੍ਰੇਡ-3 ਦੇ ਰੈਂਕ 'ਤੇ ਕੰਮ ਕਰ ਰਹੇ ਸਨ। ਊਰਜਾ ਮੰਤਰੀ ਮੁਹੰਮਦ ਅਯੂਬ ਨੇ ਕਿਹਾ ਕਿ ਗੁੱਡੂ ਪਾਵਰ ਪਲਾਂਟ ਵਿਚ ਜਾਂਚ ਲਈ ਟੀਮਾਂ ਨੂੰ ਭੇਜਿਆ ਗਿਆ ਹੈ, ਬਲੈਕਆਊਟ ਦੇ ਕਾਰਣਾਂ ਦਾ ਪਤਾ ਨਹੀਂ ਲੱਗਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮਲਾਕੰਦ ਰੈਲੀ 'ਚ ਬੋਲੋ ਬਿਲਾਵਲ -ਅੱਤਵਾਦ ਅਤੇ ਤਾਨਾਸ਼ਾਹੀ ਅੱਗੇ ਨਹੀਂ ਝੁਕੇਗੀ ਜਨਤਾ
NEXT STORY