ਓਟਾਵਾ— ਕੈਨੇਡਾ ਵਿਚ ਮੋਟਾਪਾ ਇਕ ਵੱਡੀ ਸਮੱਸਿਆ ਬਣ ਕੇ ਉੱਭਰ ਰਿਹਾ ਹੈ। ਖਾਸ ਤੌਰ 'ਤੇ ਬੱਚਿਆਂ ਵਿਚ ਇਹ ਸਮੱਸਿਆ 1980 ਦੇ ਬਾਅਦ ਤੋਂ ਹੁਣ ਤੱਕ ਤਿੰਨ ਗੁਣਾ ਵਧ ਗਈ ਹੈ। ਲਗਭਗ ਇਕ ਤਿਹਾਈ 6 ਤੋਂ 17 ਸਾਲ ਦੇ ਉਮਰ ਦੇ ਬੱਚਿਆਂ ਦਾ ਭਾਰ ਲੋੜ ਤੋਂ ਜ਼ਿਆਦਾ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਕੈਨੇਡਾ ਦਾ ਸਿਹਤ ਵਿਭਾਗ 'ਫਾਸਟ ਫੂਡ' ਦੇ ਵਿਗਿਆਪਨਾਂ 'ਤੇ ਬੈਨ ਲਗਾਉਣ ਅਤੇ ਉਨ੍ਹਾਂ ਨੂੰ ਕੁਝ ਹੱਦ ਤੱਕ ਕੰਟਰੋਲ ਕਰਨ ਬਾਰੇ ਸੋਚ ਰਿਹਾ ਹੈ, ਤਾਂ ਜੋ ਬੱਚੇ ਇਨ੍ਹਾਂ ਵਿਗਿਆਪਨਾਂ ਨੂੰ ਦੇਖ ਕੇ ਫਾਸਟ ਫੂਡ ਵੱਲ ਆਕਰਸ਼ਿਤ ਨਾ ਹੋਣ। ਇਨ੍ਹਾਂ ਵਿਚ ਟੀ. ਵੀ. 'ਤੇ ਆਉਣ ਵਾਲੇ ਵਿਗਿਆਪਨ, ਅਖਬਾਰਾਂ ਵਿਚ ਛਪਣ ਵਾਲੇ ਫਾਸਟ ਫੂਡ ਦੇ ਇਸ਼ਤਿਹਾਰ ਆਦਿ ਵੀ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਇਸ ਵਿਸ਼ੇ 'ਤੇ ਲੋਕਾਂ, ਇੰਡਸਟਰੀ ਅਤੇ ਸਿਹਤ ਵਿਭਾਗਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਇਸ ਸੰਬੰਧੀ ਬਿੱਲ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਵਿਚ ਸਿਰਫ ਕਿਊਬਿਕ ਹੀ ਅਜਿਹਾ ਪ੍ਰੋਵਿੰਸ ਹੈ, ਜਿੱਥੇ ਫਾਸਟ ਫੂਡ ਮਾਰਕੀਟ 'ਤੇ ਸਰਕਾਰ ਦਾ ਕੁਝ ਕੰਟਰੋਲ ਹੈ।
ਕਿਊਬਿਕ 'ਚ ਮਚਿਆ ਹੜਕੰਪ, ਲਗਾਤਾਰ ਵਾਪਰੀਆਂ ਦਿਲ ਦਹਿਲਾ ਦੇਣ ਵਾਲੀਆਂ ਵਾਰਦਾਤਾਂ
NEXT STORY