ਇੰਟਰਨੈਸ਼ਨਲ ਡੈਸਕ (ਬਿਊਰੋ): ਯੂਕ੍ਰੇਨ 'ਤੇ ਰੂਸ ਦੇ ਹਮਲੇ ਲਗਾਤਾਰ ਜਾਰੀ ਹਨ। ਇਹਨਾਂ ਹਮਲਿਆਂ ਵਿਚ ਕੀਵ, ਖਾਰਕੀਵ ਅਤੇ ਮਾਰੀਓਪੋਲ ਸ਼ਹਿਰ ਤਬਾਹ ਹੋ ਗਏ ਹਨ। ਇਹਨਾਂ ਹਮਲਿਆਂ ਵਿਚ ਹਜ਼ਾਰਾਂ ਬੇਕਸੂਰ ਨਾਗਰਿਕ ਮਾਰੇ ਜਾ ਚੁੱਕੇ ਹਨ। ਇਹਨਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਇਸ ਸਭ ਦੇ ਵਿਚਕਾਰ ਯੂਕ੍ਰੇਨ ਤੋਂ ਇਕ ਦਰਦ ਭਰੀ ਤਸਵੀਰ ਤਸਵੀਰ ਸਾਹਮਣੇ ਆਈ ਹੈ। ਇੱਥੇ ਔਰਤਾਂ ਆਪਣੇ ਬੱਚਿਆਂ ਦੇ ਸਰੀਰ 'ਤੇ ਘਰ ਦਾ ਪਤਾ ਲਿਖ ਰਹੀਆਂ ਹਨ ਤਾਂ ਜੋ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਬੱਚੇ ਗੁਆਚ ਨਾ ਜਾਣ।
ਅਜਿਹੀ ਹੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਫੋਟੋ ਯ੍ਰਕੇਨ ਦੀ ਹੈ। ਇੱਥੇ ਇਕ ਔਰਤ ਨੇ ਆਪਣੀ ਧੀ ਦੇ ਸਰੀਰ 'ਤੇ ਘਰ ਦਾ ਪਤਾ, ਮੋਬਾਇਲ ਨੰਬਰ ਅਤੇ ਬਾਕੀ ਵੇਰਵਾ ਲਿਖ ਦਿੱਤਾ ਤਾਂ ਜੋ ਜੇਕਰ ਉਹ ਯੁੱਧ ਵਿਚ ਮਾਰੀ ਗਈ ਤਾਂ ਉਸ ਦੀ ਬੱਚੀ ਗੁੰਮ ਨਾ ਹੋਵੇ।
ਪੜ੍ਹੋ ਇਹ ਅਹਿਮ ਖ਼ਬਰ- ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ 'ਪ੍ਰਮਾਣੂ ਹਥਿਆਰਾਂ' ਦੀ ਵਰਤੋਂ ਦੀ ਦਿੱਤੀ ਧਮਕੀ
41 ਦਿਨਾਂ ਤੋਂ ਜਾਰੀ ਹੈ ਜੰਗ
ਯੂਕ੍ਰੇਨ 'ਤੇ ਪਿਛਲੇ 41 ਦਿਨ ਤੋਂ ਰੂਸ ਦੇ ਹਮਲੇ ਜਾਰੀ ਹਨ। ਇੱਥੇ ਇਮਾਰਤਾਂ ਮਲਬਿਆਂ ਵਿਚ ਤਬਦੀਲ ਹੋ ਗਈਆਂ ਹਨ। ਹਰ ਪਾਸੇ ਸੜੇ ਹੋਏ ਵਾਹਨ ਨਜ਼ਰ ਆ ਰਹੇ ਹਨ। ਸੜਕਾਂ 'ਤੇ ਲਾਸ਼ਾਂ ਹਨ, ਜਿਹਨਾਂ ਨੂੰ ਪਛਾਨਣ ਵਾਲਾ ਵੀ ਕੋਈ ਨਹੀਂ। ਇੱਥੇ ਸ਼ਾਇਦ ਹੀ ਅਜਿਹਾ ਕੋਈ ਸ਼ਹਿਰ ਬਚਿਆ ਹੈ ਜਿਸ 'ਤੇ ਰੂਸ ਨੇ ਬੰਬ ਨਾ ਸੁੱਟੇ ਹੋਣ। ਰੂਸ ਅਤੇ ਯੂਕ੍ਰੇਨ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿਆਸੀ ਉਦੇਸ਼ਾਂ ਲਈ ਅਮਰੀਕੀ ਕਾਰਡ ਦੀ ਵਰਤੋਂ ਕਰ ਰਹੇ ਹਨ ਇਮਰਾਨ : ਕਟਰਸ
NEXT STORY