ਓਟਾਵਾ (ਏਜੰਸੀ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲੂ ਨਾਲ ਇਕ ਹਫ਼ਤੇ ਵਿਚ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਚੀਫ ਕੋਰੋਨਰ ਲੀਜ਼ਾ ਲਾਪੋਇੰਟ ਨੇ ਜਨਤਕ ਸੁਰੱਖਿਆ ’ਤੇ ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕੈਨੇਡਾ ’ਚ ਇਕ ਘਰ ਨੂੰ ਅੱਗ ਲੱਗਣ ਨਾਲ 4 ਬੱਚਿਆਂ ਸਮੇਤ 7 ਦੀ ਮੌਤ
ਉਨ੍ਹਾਂ ਕਿਹਾ, ‘25 ਜੂਨ ਤੋਂ 1 ਜੁਲਾਈ ਤੱਕ 7 ਦਿਨਾਂ ਵਿਚ 719 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਇਹ ਸੰਖਿਆ ਮੁੱਢਲੀ ਹੈ ਅਤੇ ਇਸ ਵਿਚ ਵਾਧੇ ਦਾ ਖ਼ਦਸ਼ਾ ਹੈ। ਰਿਪੋਰਟ ਕੀਤੀ ਗਈ ਕਿ 719 ਮੌਤਾਂ ਇਸ ਸਮੇਂ ਦੌਰਾਨ ਸੂਬੇ ਵਿਚ ਸਾਧਾਰਣ ਰੂਪ ਨਾਲ ਹੋਣ ਵਾਲੀਆਂ ਮੌਤਾਂ ਦੀ ਤੁਲਨਾ ਵਿਚ 3 ਗੁਣਾ ਜ਼ਿਆਦਾ ਹਨ।’
ਇਹ ਵੀ ਪੜ੍ਹੋ: ਪਾਕਿਸਤਾਨੀ ਕੁੜੀ ਨੂੰ ਵਿਆਹ ਕਰਵਾਉਣ ਲਈ ਮਿਲਿਆ ਭਾਰਤ ਦਾ ਵੀਜ਼ਾ, ਜਲਦ ਬਣੇਗੀ 'ਭਾਰਤ ਦੀ ਨੂੰਹ'
ਕੋੋਰੋਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਠੰਡੇ ਇਲਾਕਿਆਂ ਜਿਵੇਂ ਮਾਲ, ਲਾਈਬ੍ਰੇਰੀ ਅਤੇ ਕਿਸੇ ਵੀ ਹੋਰ ਭਾਈਚਾਰਕ ਸਥਾਨਾਂ ’ਤੇ ਰਹਿਣ ਜੋ ਕਿ ਏਅਰ ਕੰਡੀਸ਼ਨਡ ਹਨ। ਚੀਫ ਕੋਰੋਨਰ ਨੇ ਕਿਹਾ, ‘ਪਿਛਲੇ ਇਕ ਹਫ਼ਤੇ ਵਿਚ ਹੋਈਆਂ ਮੌਤਾਂ ਵਿਚ ਬਹੁਤ ਸਾਰੇ ਬਜ਼ੁਰਗ ਲੋਕ ਸ਼ਾਮਲ ਸਨ ਜੋ ਘੱਟ ਹਵਾਦਾਰ ਵਾਲੇ ਨਿੱਜੀ ਘਰਾਂ ਵਿਚ ਇਕੱਲੇ ਰਹਿੰਦੇ ਸਨ।’ ਕੈਨੇਡਾ ਵਿਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ 49.6 ਡਿਗਰੀ ਸੈਲਸੀਅਸ ਦਾ ਰਿਕਾਰਡ ਉਚ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਅਮਰੀਕੀ ਰਿਪੋਰਟ ’ਚ ਵੱਡਾ ਖ਼ੁਲਾਸਾ, ਬੱਚਿਆਂ ਨੂੰ ਫ਼ੌਜ 'ਚ ਭਰਤੀ ਕਰ ਰਹੇ ਹਨ ਪਾਕਿਸਤਾਨ ਅਤੇ ਤੁਰਕੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ’ਚ ਚੀਨ ਖ਼ਿਲਾਫ਼ ਪ੍ਰਦਰਸ਼ਨ, ‘ਫ੍ਰੀ ਤਿੱਬਤ, ਹਾਂਗਕਾਂਗ ਤੇ ਤੁਰਕਿਸਤਾਨ’ ਦੇ ਲੱਗੇ ਨਾਅਰੇ
NEXT STORY