ਲੰਡਨ (ਏਜੰਸੀ)-ਬ੍ਰਿਟੇਨ ਦੇ ਹੀਥਰੋ ਏਅਰਪੋਰਟ 'ਤੇ ਮੰਗਲਵਾਰ ਨੂੰ ਡਰੋਨ ਦਿਖਣ ਤੋਂ ਬਾਅਦ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਸੰਬਰ ਵਿਚ ਗੈਟਵਿਕ ਏਅਰਪੋਰਟ 'ਤੇ ਵੱਖ-ਵੱਖ ਸਮੇਂ ਵਿਚ ਤਿੰਨ ਸ਼ੱਕੀ ਡਰੋਨ ਦਿਖਣ ਤੋਂ ਬਾਅਦ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਹੀਥਰੋ ਦੀ ਬੁਲਾਰਣ ਨੇ ਕਿਹਾ ਕਿ ਏਵੀਏਸ਼ਨ ਸੁਰੱਖਿਆ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਦੇਖਦੇ ਹੋਏ ਏਅਰਪੋਰਟ ਪੁਲਸ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਹਿਤੀਆਤੀ ਕਦਮ ਚੁੱਕਦੇ ਹੋਏ ਅਸੀਂ ਜਾਂਚ ਹੋਣ ਤੱਕ ਉਡਾਨਾਂ ਰੋਕ ਦਿੱਤੀਆਂ ਹਨ। ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ 'ਤੇ ਸਾਨੂੰ ਖੇਦ ਹੈ। ਕ੍ਰਿਸਮਸ ਦੀਆਂ ਛੁੱਟੀਆਂ ਵੇਲੇ ਗੈਟਵਿਕ ਏਅਰਪੋਰਟ 'ਤੇ ਡਰੋਨ ਮੰਡਰਾਉਂਦੇ ਦੇਖੇ ਜਾਣ ਤੋਂ ਬਾਅਦ ਪੈਦਾ ਹੋਏ ਸੰਕਟ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਮੱਸਿਆ ਨਾਲ ਨਜਿਠਣ ਲਈ ਫੌਜ ਬੁਲਾਈ ਗਈ ਸੀ।
ਵਿਦੇਸ਼ਾਂ 'ਚ ਵੀ ਵੱਜੇ ਸਰਪੰਚੀ ਵਾਲੇ ਢੋਲ ਤੇ ਵੰਡੇ ਲੱਡੂ
NEXT STORY