ਲੰਡਨ (ਏਜੰਸੀ)- ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਹਲੇਧਾਰ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ, ਜਿਸ ਕਾਰਨ ਨਵੇਂ ਸਾਲ ਦੇ ਜਸ਼ਨਾਂ 'ਤੇ ਪਾਣੀ ਫਿਰ ਗਿਆ। ਮਾਨਚੈਸਟਰ ਦੇ ਕਈ ਇਲਾਕੇ ਹੜ੍ਹ ਦੀ ਮਾਰ ਹੇਠ ਹਨ। ਸਥਿਤੀ ਨੂੰ ਦੇਖਦੇ ਹੋਏ ਕਈ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਸੜਕਾਂ ਅਤੇ ਪਾਰਕਿੰਗ ਖੇਤਰ ਵਿਚ ਖੜ੍ਹੀਆਂ ਕਾਰਾਂ ਪਾਣੀ 'ਚ ਡੁੱਬ ਗਈਆਂ ਹਨ। ਗ੍ਰੇਟਰ ਮਾਨਚੈਸਟਰ ਪੁਲਸ ਨੇ ਕਿਹਾ ਕਿ ਬਚਾਅ ਟੀਮਾਂ ਨੂੰ ਸੱਦਿਆ ਗਿਆ ਹੈ ਤਾਂ ਕਿ ਉਹ ਪਾਣੀ ਵਿਚ ਡੁੱਬੀਆਂ ਜਾਇਦਾਦਾਂ ਅਤੇ ਫਸੇ ਹੋਏ ਵਾਹਨਾਂ ਨੂੰ ਕੱਢਣ ਵਿਚ ਫਾਇਰ ਫਾਈਟਰਾਂ ਦੀ ਮਦਦ ਕਰ ਸਕਣ।
ਇਹ ਵੀ ਪੜ੍ਹੋ: ਸੇਵਾਮੁਕਤ ਕਰਮਚਾਰੀਆਂ ਤੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੇ ਪੈਨਸ਼ਨ ਲਾਭਾਂ 'ਚ ਕਟੌਤੀ
ਮੌਸਮ ਵਿਭਾਗ ਦੇ ਅਧਿਕਾਰੀ ਟੌਮ ਮੋਰਗਨ ਨੇ ਕਿਹਾ, 'ਅੱਜ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਸਾਨੂੰ ਲੱਗਦਾ ਹੈ ਕਿ ਹੜ੍ਹ ਦੀ ਸਥਿਤੀ ਪਹਿਲਾਂ ਹੋਰ ਖਰਾਬ ਹੋਵੇਗੀ ਅਤੇ ਫਿਰ ਸੁਧਾਰ ਸ਼ੁਰੂ ਹੋਵੇਗਾ।” ਮੈਨਚੈਸਟਰ ਦੇ ਦੱਖਣ ਵਿਚ ਡਿਡਸਬਰੀ ਵਿਚ ਰਹਿਣ ਵਾਲੇ ਟੌਮ ਕੌਲਥਾਰਡ ਨੇ ਕਿਹਾ ਕਿ ਮੀਂਹ ਮੰਗਲਵਾਰ ਦੁਪਹਿਰ ਨੂੰ ਸ਼ੁਰੂ ਹੋਇਆ ਅਤੇ ਰਾਤ ਭਰ ਜਾਰੀ ਰਿਹਾ। ਇਲਾਕੇ ਦੀਆਂ ਸੜਕਾਂ ਅਤੇ ਹਾਈਵੇਅ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: 24 ਘੰਟਿਆਂ 'ਚ 3 ਹਮਲਿਆਂ ਨਾਲ ਦਹਿਲਿਆ ਅਮਰੀਕਾ, ਹੁਣ ਨਿਊਯਾਰਕ ਦੇ ਨਾਈਟ ਕਲੱਬ 'ਚ ਗੋਲੀਬਾਰੀ
ਹਲ ਯੂਨੀਵਰਸਿਟੀ ਵਿਚ ਭੂਗੋਲ ਦੇ ਪ੍ਰੋਫੈਸਰ ਕੁਲਥਾਰਡ ਨੇ ਕਿਹਾ, 'ਸਾਰੀਆਂ ਸਥਾਨਕ ਨਦੀਆਂ ਅਤੇ ਜਲਮਾਰਗਾਂ ਵਿਚ ਕਾਫੀ ਪਾਣੀ ਭਰ ਗਿਆ ਹੈ ਅਤੇ ਖੇਤਰ ਦੇ ਆਲੇ-ਦੁਆਲੇ ਹੜ੍ਹ ਆ ਗਿਆ ਹੈ।' ਹੜ੍ਹ ਅਤੇ ਤੇਜ਼ ਹਵਾਵਾਂ ਨੇ ਨਵੇਂ ਸਾਲ ਦੀ ਸ਼ਾਮ ਨੂੰ ਹੋਣ ਵਾਲੀ ਆਤਿਸ਼ਬਾਜ਼ੀ 'ਤੇ ਪਾਣੀ ਫੇਰ ਦਿੱਤਾ ਅਤੇ ਐਡਿਨਬਰਗ ਅਤੇ ਕਈ ਹੋਰ ਸ਼ਹਿਰਾਂ ਵਿੱਚ ਨਵੇਂ ਸਾਲ ਲਈ ਨਿਰਧਾਰਤ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਲੰਡਨ ਵਿੱਚ ਬਿਗ ਬੇਨ ਦੇ ਸਾਹਮਣੇ ਟੇਮਜ਼ ਨਦੀ ਉੱਤੇ ਆਤਿਸ਼ਬਾਜ਼ੀ ਤੇਜ਼ ਹਵਾ ਅਤੇ ਮੀਂਹ ਕਾਰਨ ਮੁਲਤਵੀ ਕਰਨੀ ਪਈ।
ਇਹ ਵੀ ਪੜ੍ਹੋ: ਹੁਣ ਹੋਮਵਰਕ ਦੀ ਟੈਨਸ਼ਨ ਛੱਡ ਦੇਣ ਬੱਚੇ, ਬਣ ਗਿਆ ਨਵਾਂ ਕਾਨੂੰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਵਾਮੁਕਤ ਕਰਮਚਾਰੀਆਂ ਤੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੇ ਪੈਨਸ਼ਨ ਲਾਭਾਂ 'ਚ ਕਟੌਤੀ
NEXT STORY