ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਉੱਤਰ-ਪੱਛਮੀ ਸੂਬੇ ਖ਼ੈਬਰ ਪਖ਼ਤੂਨਖਵਾ ਦੇ ਕੋਹਾਟ ਜ਼ਿਲ੍ਹੇ 'ਚ ਭਾਰੀ ਬਾਰਿਸ਼ ਨੇ ਕਹਿਰ ਢਾਹਿਆ ਹੋਇਆ ਹੈ। ਬਾਰਿਸ਼ ਕਾਰਨ ਇੱਥੇ ਇਕ ਘਰ ਅੱਧੀ ਰਾਤੀਂ ਮਲਬੇ ਦੇ ਢੇਰ 'ਚ ਬਦਲ ਗਿਆ, ਜਿਸ ਕਾਰਨ ਘੱਟੋ-ਘੱਟ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 14 ਹੋਰ ਲੋਕ ਜ਼ਖ਼ਮੀ ਹੋ ਗਏ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਘਟਨਾ ਕੋਹਾਟ ਜ਼ਿਲ੍ਹੇ ਦੇ ਲਾਚੀ ਇਲਾਕੇ ਦੇ ਮਾਲਗਿਨ ਪਿੰਡ 'ਚ ਵਾਪਰੀ, ਜਿੱਥੇ ਸੋਮਵਾਰ ਰਾਤ 2 ਵਜੇ ਮੋਹਲੇਧਾਰ ਬਾਰਿਸ਼ ਕਾਰਨ ਇਕ ਘਰ ਡਿੱਗ ਗਿਆ, ਜਿਸ ਦੇ ਮਲਬੇ ਹੇਠਾਂ 23 ਲੋਕ ਦੱਬ ਗਏ। ਇਸ ਘਟਨਾ ਮਗਰੋਂ ਇਲਾਕੇ 'ਚ ਚੀਕ-ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ- ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਰਸੋਈ ਦਾ ਵੀ ਹਿੱਲ ਸਕਦੈ ਬਜਟ, ਹਰ ਆਮ-ਖ਼ਾਸ ਦੀ ਜੇਬ 'ਤੇ ਪਵੇਗਾ ਅਸਰ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰੈਸਕਿਊ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਤੇ ਵਰ੍ਹਦੇ ਮੀਂਹ 'ਚ ਕਾਰਵਾਈ ਕਰਦੇ ਹੋਏ ਮਲਬੇ ਹੇਠ ਦੱਬੇ ਸਾਰੇ ਲੋਕਾਂ ਨੂੰ ਬਾਹਰ ਕੱਢਿਆ। ਬਾਹਰ ਕੱਢਣ ਤੱਕ 9 ਲੋਕਾਂ ਦੀ ਜਾਨ ਜਾ ਚੁੱਕੀ ਸੀ, ਜਦਕਿ ਬਾਕੀ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ 'ਚ ਜਾਨ ਗਵਾਉਣ ਵਾਲਿਆਂ 'ਚ 6 ਔਰਤਾਂ ਤੇ 3 ਬੱਚੇ ਸ਼ਾਮਲ ਸਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਇਕ ਹੋਰ ਦੇਸ਼ ਦੀ ਐਂਟਰੀ ! ਸਾਊਦੀ 'ਤੇ ਮਿਜ਼ਾਈਲਾਂ ਦਾਗ਼ ਕਰ'ਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
"ਮੋਜਤਬਾ ਖਮੇਨੀ 90% ਖਤਮ"; ਈਰਾਨ ਦੀ ਫੌਜੀ ਸ਼ਕਤੀ ਵੀ ਲਗਭਗ ਤਬਾਹ, ਟਰੰਪ ਦੇ ਦਾਅਵੇ ਨੇ ਮਚਾਇਆ ਭੂਚਾਲ
NEXT STORY