ਮਨੀਲਾ (ਭਾਸ਼ਾ)- ਫਿਲੀਪੀਨਜ਼ ਵਿੱਚ ਭਾਰੀ ਮੀਂਹ ਅਤੇ ਹੜ੍ਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਲਾਪਤਾ ਹਨ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਰਾਬ ਮੌਸਮ ਨੇ ਪੂਰਬੀ, ਮੱਧ ਅਤੇ ਦੱਖਣੀ ਫਿਲੀਪੀਨਜ਼ ਵਿੱਚ ਕ੍ਰਿਸਮਸ ਦੇ ਜਸ਼ਨਾਂ ਨੂੰ ਪ੍ਰਭਾਵਿਤ ਕੀਤਾ। ਐਮਰਜੈਂਸੀ ਸ਼ੈਲਟਰਾਂ ਵਿੱਚ ਅਜੇ ਵੀ 56,000 ਤੋਂ ਵੱਧ ਲੋਕ ਹਨ। ਦੱਖਣੀ ਸੂਬੇ ਮਿਸਾਮਿਸ ਔਕਸੀਡੈਂਟਲ ਦੀਆਂ ਤਸਵੀਰਾਂ ਵਿੱਚ ਬਚਾਅ ਕਰਮਚਾਰੀ ਇੱਕ ਬਜ਼ੁਰਗ ਔਰਤ ਨੂੰ ਪਲਾਸਟਿਕ ਦੀ ਕੁਰਸੀ 'ਤੇ ਲਿਜਾਂਦੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਤਸਵੀਰਾਂ 'ਚ ਬਚਾਅ ਕਰਮਚਾਰੀ ਕੁਝ ਲੋਕਾਂ ਨੂੰ ਰੱਸੀਆਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਇਲਾਕੇ 'ਚੋਂ ਬਾਹਰ ਕੱਢਦੇ ਵੀ ਨਜ਼ਰ ਆ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੰਬੋਡੀਆ ਦੇ ਹੋਟਲ 'ਚ ਲੱਗੀ ਭਿਆਨਕ ਅੱਗ, 10 ਲੋਕਾਂ ਜ਼ਿੰਦਾ ਸੜੇ ਤੇ 30 ਲੋਕ ਜ਼ਖ਼ਮੀ (ਵੀਡੀਓ)
ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ ਦੇ ਅਨੁਸਾਰ ਜਾਨ ਗੁਆਉਣ ਵਾਲੇ 32 ਲੋਕਾਂ ਵਿੱਚੋਂ 18 ਉੱਤਰੀ ਮਿੰਡਾਨਾਓ ਦੇ ਸਨ, ਜਦੋਂ ਕਿ ਲਾਪਤਾ 24 ਵਿੱਚੋਂ 22 ਮੱਧ ਫਿਲੀਪੀਨਜ਼ ਅਤੇ ਪੂਰਬੀ ਬਿਕੋਲ ਖੇਤਰ ਦੇ ਪੂਰਬੀ ਵਿਸਾਯਾਸ ਦੇ ਸਨ। ਜ਼ਿਆਦਾਤਰ ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਜ਼ਿਆਦਾਤਰ ਲਾਪਤਾ ਮਛੇਰੇ ਹਨ ਜਿਨ੍ਹਾਂ ਦੀਆਂ ਕਿਸ਼ਤੀਆਂ ਪਲਟ ਗਈਆਂ। ਏਜੰਸੀ ਮੁਤਾਬਕ ਹੜ੍ਹ ਕਾਰਨ 4000 ਤੋਂ ਵੱਧ ਘਰਾਂ ਦੇ ਨਾਲ-ਨਾਲ ਸੜਕਾਂ ਅਤੇ ਪੁਲ ਵੀ ਨੁਕਸਾਨੇ ਗਏ ਹਨ। ਕਈ ਇਲਾਕਿਆਂ ਵਿੱਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਕੁਝ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ 'ਚ ਬਣਾਈ ਜਾਵੇਗੀ ਨਵੀਂ ਬ੍ਰਿਟਿਸ਼ ਭਾਰਤੀ ਫ਼ੌਜੀ ਯਾਦਗਾਰ
NEXT STORY