ਕਾਠਮੰਡੂ- ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਐਤਵਾਰ ਰਾਤ ਹੋਈ ਭਾਰੀ ਬਰਸਾਤ ਕਾਰਨ ਅਚਾਨਕ ਆਏ ਹੜ੍ਹ ਨਾਲ 100 ਤੋਂ ਜ਼ਿਆਦਾ ਸਥਾਨਾਂ ’ਤੇ 380 ਤੋਂ ਜ਼ਿਆਦਾ ਮਕਾਨਾਂ ਵਿਚ ਪਾਣੀ ਭਰ ਗਿਆ ਅਤੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਨੁਕਸਾਨ ਪੁੱਜਾ। 4 ਘੰਟੇ ਵਿਚ 105 ਮਿਲੀਮੀਟਰ ਬਰਸਾਤ ਨਾਲ ਟੰਕੇਸ਼ਵਰ, ਦੱਲੂ, ਟੇਕੂ, ਤਚਲ, ਨਯਾ ਬਸਪਾਰਕ, ਭੀਮਸੇਨਸਥਾਨ, ਮਾਛਾ ਪੋਖਰੀ, ਚਾਬਾਹਿਲ, ਜੋਰਪਤੀ ਅਤੇ ਕਾਲੋਪੁਲ ਸਮੇਤ ਕਈ ਇਲਾਕੇ ਪ੍ਰਭਾਵਿਤ ਹੋਏ। 138 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ। ਐਤਵਾਰ ਨੂੰ ਹੀ ਓਖਲਧੁੰਗਾ ਜ਼ਿਲੇ ਦੇ ਬੋਟਿਨੀ ਪਿੰਡ ਵਿਚ ਬਿਜਲੀ ਪੈਣ ਨਾਲ 7 ਲੋਕ ਜ਼ਖਮੀ ਹੋ ਗਏ ਅਤੇ ਦਰਜਨਾਂ ਮਕਾਨ ਨੁਕਸਾਨੇ ਗਏ।
ਦਿ ਵਾਇਰ' ਦੇ ਅਦਾਕਾਰ ਮਾਈਕਲ. ਕੇ. ਵਿਲੀਅਮਸ ਦਾ 54 ਸਾਲ ਦੀ ਉਮਰ 'ਚ ਦੇਹਾਂਤ
NEXT STORY