ਕਾਠਮੰਡੂ : ਨੇਪਾਲ ਵਿਚ ਲਗਾਤਾਰ ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ ਮੰਗਲਵਾਰ ਨੂੰ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹਿਮਾਲੀਅਨ ਦੇਸ਼ 'ਚ ਜੂਨ ਦੇ ਸ਼ੁਰੂ 'ਚ ਮਾਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਵੱਖ-ਵੱਖ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ 165 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : Bangladesh Crisis: ਲੋਕਾਂ ਦੀ ਜਾਨ ਬਚਾਉਣ ਲਈ ਭਾਰਤੀ ਡਾਕਟਰ ਕਰ ਰਹੇ ਨੇ 18-18 ਘੰਟੇ ਕੰਮ
ਬਾਗਲੁੰਗ ਜ਼ਿਲ੍ਹੇ ਦੇ ਬਦੀਗੜ੍ਹ ਗ੍ਰਾਮੀਣ ਨਗਰਪਾਲਿਕਾ 'ਚ ਜ਼ਮੀਨ ਖਿਸਕਣ ਕਾਰਨ ਦੋ ਪਰਿਵਾਰਾਂ ਦੇ 8 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕਾਂ ਨੂੰ ਬਚਾ ਲਿਆ ਗਿਆ, ਜਦੋਂਕਿ ਉਨ੍ਹਾਂ ਦਾ ਘਰ ਢਹਿ ਗਿਆ। ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਚਿਤਰੰਗਤ ਬਰਾਲ ਨੇ ਸਥਾਨਕ ਮੀਡੀਆ ਨੂੰ ਦੱਸਿਆ, “8 ਮਰਨ ਵਾਲਿਆਂ ਵਿੱਚੋਂ ਛੇ ਬੱਚੇ ਹਨ। ਜ਼ਿਲ੍ਹਾ ਪੁਲਸ ਦੇ ਬੁਲਾਰੇ ਰਾਮ ਕੁਮਾਰ ਕੇਸੀ ਨੇ ਦੱਸਿਆ ਕਿ ਗੁਲਮੀ ਜ਼ਿਲ੍ਹੇ ਦੇ ਮੁਸੀਕੋਟ ਨਗਰਪਾਲਿਕਾ ਵਿਚ ਢਿੱਗਾਂ ਡਿੱਗਣ ਕਾਰਨ ਦੋ ਘਰ ਦੱਬਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਨੇਪਾਲ ਪੁਲਸ ਦੇ ਬੁਲਾਰੇ ਦਾਨ ਬਹਾਦੁਰ ਕਾਕਰੀ ਨੇ ਚੀਨ ਦੀ ਸਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜੂਨ ਦੇ ਸ਼ੁਰੂ ਵਿਚ ਮਾਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਲੈ ਕੇ ਮੰਗਲਵਾਰ ਦੁਪਹਿਰ ਤੱਕ ਬਾਰਿਸ਼ ਨਾਲ ਸਬੰਧਤ ਆਫ਼ਤਾਂ ਵਿਚ ਕੁੱਲ 165 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕਰਦਿਆਂ ਬੁੱਧਵਾਰ ਨੂੰ ਭਾਰੀ ਬਾਰਿਸ਼ ਨੂੰ ਲੈ ਕੇ ਦੇਸ਼ ਦੇ 34 ਜ਼ਿਲ੍ਹਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Bangladesh ਦੀ ਫ਼ੌਜ 'ਚ ਵੱਡਾ ਫੇਰਬਦਲ, ਮੇਜਰ ਜਨਰਲ ਜ਼ਿਆਉਲ ਅਹਿਸਾਨ ਨੂੰ ਹਟਾਇਆ
NEXT STORY