ਸਾਓ ਪਾਓਲੋ- ਕਿਸੇ ਵੀ ਵਿਆਹ ਵਿਚ ਲਾੜੀ ਦੀ ਐਂਟਰੀ ਸਭ ਤੋਂ ਖ਼ਾਸ ਹੁੰਦੀ ਹੈ। ਇਸ ਦੇ ਚਲਦੇ ਲਾੜਾ-ਲਾੜੀ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕਈ ਵਾਰ ਲਾੜੀ ਨਚਦੀ ਹੋਈ ਐਂਟਰੀ ਕਰਦੀ ਹੈ ਅਤੇ ਕਈ ਵਾਰ ਹੈਲੀਕਾਪਟਰ ਵਿਚ ਆਉਂਦੀ ਹੈ। ਅਜਿਹਾ ਹੀ ਇਕ ਮਾਮਲਾ ਬ੍ਰਾਜ਼ੀਲ ਦੇ ਸਾਓ ਪਾਓਲੋ ਤੋਂ ਸਾਹਮਣੇ ਆਇਆ ਹੈ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੁੰਦਾ ਦਿਖਾਇਆ ਗਿਆ ਹੈ। ਇਸ ਨੂੰ ਲੈ ਕੇ ਯੂਜ਼ਰਸ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ ਕਿ ਇਸ ਘਟਨਾ 'ਚ ਲਾੜਾ-ਲਾੜੀ ਦੀ ਜਾਨ ਚਲੀ ਗਈ ਹੈ। ਹਾਲਾਂਕਿ ਇਸ ਵਾਇਰਲ ਵੀਡੀਓ ਦੇ ਦਾਅਵੇ ਦੀ ਅਸਲ ਸੱਚਾਈ ਕੁੱਝ ਹੋ ਰਹੀ ਹੈ, ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਇਹ ਵੀ ਪੜ੍ਹੋ: ਮਿਆਂਮਾਰ 'ਚ ਫਰਜ਼ੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ 'ਚ ਆਏ 8 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ
ਦਰਅਸਲ ਟਵਿਟਰ 'ਤੇ ਇਮਰਾਨ ਖਾਨ ਨਾਮ ਦੇ ਇਕ ਉਪਭੋਗਤਾ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਆਲੀਸ਼ਾਨ ਵਿਆਹ ਸਮਾਰੋਹ ਵਿਚ ਹੈਲੀਕਾਪਟਰ ਵਿੱਚ ਲਾੜਾ-ਲਾੜੀ ਦਾ ਆਉਣਾ, ਸਾਰੇ ਸੁਫ਼ਨੇ ਪਲਾਂ ਵਿੱਚ ਖ਼ਤਮ ਹੋਣਾ। ਆਪਣੇ ਬੱਚਿਆਂ ਨੂੰ ਬੇਵੱਸ ਮਰਦੇ ਦੇਖ ਮਾਪੇ ਅਤੇ ਮਹਿਮਾਨ। ਕਦੇ ਵੀ ਦੌਲਤ ਦਾ ਹੰਕਾਰ ਨਾ ਕਰੋ। ਆਲੀਸ਼ਾਨ ਵਿਆਹ ਦਾ ਹਸ਼ਰ ਵੇਖੋ। ਹਰ ਕਦਮ ਅਸੀਂ ਇਸ ਧਰਤੀ 'ਤੇ ਉਸ ਸਿਰਜਣਹਾਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਸ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ: ਸਿੱਖ ਨੌਜਵਾਨ ਨੇ ਲਾਇਆ ਧਾਰਮਿਕ ਭੇਦਭਾਵ ਦਾ ਦੋਸ਼, ਕਿਹਾ- 'ਕਿਰਪਾਨ' ਕਾਰਨ ਮੈਚ 'ਚ ਨਹੀਂ ਮਿਲੀ ਐਂਟਰੀ

ਹਾਲਾਂਕਿ ਇਸ ਵੀਡੀਓ ਦਾ ਫੈਕਟ ਚੈੱਕ ਵੀ ਸਾਹਮਣੇ ਆਇਆ ਹੈ ਕਿ ਹੈਲੀਕਾਪਟਰ ਹਾਦਸੇ ਵਿਚ ਕਿਸੇ ਦੀ ਜਾਨ ਨਹੀਂ ਗਈ ਹੈ ਅਤੇ ਲਾੜਾ-ਲਾੜੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਹੈਲੀਕਾਪਟਰ ਵਿਚ ਲਾੜੀ, ਇਕ ਬੱਚਾ, ਫੋਟੋਗ੍ਰਾਫਰ ਅਤੇ ਪਾਇਲਟ ਸਵਾਰ ਸਨ, ਜੋ ਕਿ ਹਾਦਸੇ ਤੋਂ ਤੁਰੰਤ ਬਾਅਦ ਹੈਲੀਕਾਪਟਰ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੇ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਕ ਰਿਪੋਰਟ ਵਿਚ ਦੱਸਿਆ ਗਿਆ ਇਸ ਹਾਦਸੇ ਮਗਰੋਂ ਲਾੜਾ ਅਤੇ ਲਾੜੀ ਨੇ ਵਿਆਹ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਸਾਓ ਪਾਓਲੋ ਦੇ ਅੱਗ ਬੁਝਾਊ ਵਿਭਾਗ ਨੇ ਬੈਕਗ੍ਰਾਊਂਡ 'ਚ ਮਹਿਮਾਨਾਂ ਨਾਲ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਲਾੜੀ ਨੂੰ ਕੋਈ ਸੱਟ ਨਹੀਂ ਲੱਗੀ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ 5 ਮਈ 2018 ਨੂੰ ਵਾਪਰੀ ਸੀ, ਜਿਸ ਦੀ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਫਰਜ਼ੀ ਹਨ।
ਇਹ ਵੀ ਪੜ੍ਹੋ: ਇੱਕੋ ਨੌਜਵਾਨ ਨਾਲ ਸੱਸ-ਨੂੰਹ ਨੂੰ ਹੋਇਆ ਪਿਆਰ, ਝਗੜੇ ਮਗਰੋਂ ਸੱਸ ਨੇ ਗੋਲੀ ਮਾਰ ਕੇ ਕੀਤਾ ਨੂੰਹ ਦਾ ਕਤਲ
ਹੈਰਾਨੀਜਨਕ! 28 ਸਾਲ ਦੀ ਉਮਰ ਤੱਕ 9 ਬੱਚਿਆਂ ਦੀ ਮਾਂ ਬਣੀ ਔਰਤ, ਲੋਕ ਕਰ ਰਹੇ ਟਰੋਲ
NEXT STORY