ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਮਰਦਾਨ ਸ਼ਹਿਰ ਦੇ ਬਾਜ਼ਾਰ ਵਿਚ ਇਕ ਸੱਸ ਨੇ ਆਪਣੀ ਨੂੰਹ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ,ਕਿਉਂਕਿ ਜਿਸ ਨੌਜਵਾਨ ਨਾਲ ਨੂੰਹ ਨੂੰ ਪਿਆਰ ਸੀ, ਉਸ ਨੌਜਵਾਨ ਨੂੰ ਸੱਸ ਵੀ ਪਿਆਰ ਕਰਦੀ ਸੀ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅੱਜ ਸਵੇਰੇ ਕਰੀਬ 11.30 ਵਜੇ ਸੱਸ ਜੈਤੂਨ (45) ਅਤੇ ਨੂੰਹ ਕਾਇਨਾਤ (22) ਮਰਦਾਨ ਦੇ ਇੱਕ ਬਾਜ਼ਾਰ ਵਿੱਚ ਖ਼ਰੀਦਦਾਰੀ ਕਰ ਰਹੀਆਂ ਸਨ। ਅਚਾਨਕ ਸੱਸ ਜੈਤੂਨ ਨੇ ਆਪਣੇ ਪਰਸ ''ਚੋਂ ਰਿਵਾਲਵਰ ਕੱਢ ਕੇ ਆਪਣੀ ਨੂੰਹ 'ਤੇ ਗੋਲੀ ਚਲਾ ਦਿੱਤੀ। ਗੋਲੀ ਸਿਰ ''ਚ ਲੱਗਣ ਕਾਰਨ ਕਾਇਨਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਖੋਜ 'ਚ ਖ਼ੁਲਾਸਾ: ਟਾਇਲਟ ਸੀਟ ਨਾਲੋਂ 40,000 ਗੁਣਾ ਜ਼ਿਆਦਾ ਗੰਦੀ ਹੁੰਦੀ ਹੈ ਦੁਬਾਰਾ ਵਰਤੀ ਜਾਣ ਵਾਲੀ ਪਾਣੀ ਦੀ ਬੋਤਲ
ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੇ ਆਂਢ-ਗੁਆਂਢ ਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਦੀ ਸੱਸ ਵਿਧਵਾ ਸੀ ਅਤੇ ਉਹ ਆਪਣੀ ਨੂੰਹ ਨਾਲ ਰਹਿੰਦੀ ਸੀ। ਜਦਕਿ ਮ੍ਰਿਤਕਾ ਦਾ ਪਤੀ ਇਸਲਾਮਾਬਾਦ ’ਚ ਕੰਮ ਕਰਦਾ ਹੈ। ਕਾਇਨਾਤ ਦੇ ਰਫੀਕ ਖਾਨ ਨਾਂ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਦੌਰਾਨ ਸੱਸ ਜੇਤੂਨ ਦੇ ਵੀ ਨੌਜਵਾਨ ਰਫੀਕ ਨਾਲ ਨਾਜਾਇਜ਼ ਸਬੰਧ ਸਨ ਅਤੇ ਜੇਤੂਨ ਆਪਣੀ ਨੂੰਹ ਕਾਇਨਤ ਨੂੰ ਰਫੀਕ ਤੋਂ ਦੂਰ ਰਹਿਣ ਲਈ ਕਹਿੰਦੀ ਸੀ ਅਤੇ ਸੱਸ ਅਤੇ ਨੂੰਹ ਵਿਚਾਲੇ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਇਹੀ ਕਾਇਨਾਤ ਦੀ ਮੌਤ ਦਾ ਕਾਰਨ ਬਣਿਆ। ਪੁਲਸ ਨੇ ਮ੍ਰਿਤਕ ਕਾਇਨਤ ਦੇ ਭਰਾ ਸਾਦੀਮ ਖ਼ਾਨ ਦੇ ਬਿਆਨਾਂ ਦੇ ਆਧਾਰ ’ਤੇ ਜੈਤੂਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਉਹ ਫ਼ਰਾਰ ਹੋ ਗਈ ਹੈ।
ਇਹ ਵੀ ਪੜ੍ਹੋ: ਭੂਚਾਲ ਮਗਰੋਂ ਤੁਰਕੀ 'ਚ ਆਈ ਇਕ ਹੋਰ ਕੁਦਰਤੀ ਆਫ਼ਤ ਨੇ ਮਚਾਈ ਤਬਾਹੀ, 14 ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ
ਬੈਂਗਲੁਰੂ ਨੂੰ ਤੰਬਾਕੂ ਕੰਟਰੋਲ ਯਤਨਾਂ ਲਈ ਮਿਲਿਆ ਡੇਢ ਲੱਖ ਡਾਲਰ ਦਾ ਗਲੋਬਲ ਐਵਾਰਡ
NEXT STORY