ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਜਿੱਥੇ ਆਸਟ੍ਰੇਲੀਆ 'ਚ ਇਕ ਛੋਟਾ ਜਹਾਜ਼ ਕ੍ਰੈਸ਼ ਹੋ ਗਿਆ ਸੀ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ, ਉੱਥੇ ਹੀ ਹੁਣ ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ, ਜਦੋਂ ਦੱਖਣੀ ਕੈਲੀਫੋਰਨੀਆ ਦੇ ਮਸ਼ਹੂਰ ਹੰਟਿੰਗਟਨ ਬੀਚ 'ਤੇ ਇੱਕ ਹੈਲੀਕਾਪਟਰ ਪਾਇਲਟ ਦੇ ਕਾਬੂ ਤੋਂ ਬਾਹਰ ਹੋ ਗਿਆ ਤੇ ਘੁੰਮਦਾ-ਘੁੰਮਦਾ ਹੇਠਾਂ ਆ ਡਿੱਗਾ, ਜੋ ਤਾੜ ਦੇ ਦਰੱਖਤਾਂ 'ਚ ਜਾ ਟਕਰਾਇਆ। ਇਸ ਦੌਰਾਨ ਬੀਚ 'ਤੇ ਮੌਜੂਦ ਸਨਬਾਥ ਲੈਣ ਆਏ ਲੋਕ ਇਹ ਦ੍ਰਿਸ਼ ਦੇਖ ਕੇ ਦੰਗਗ ਰਹਿ ਗਏ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਡਿੱਗਦਿਆਂ ਹੀ ਲੱਗ ਗਈ ਅੱਗ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
ਇਸ ਭਿਆਨਕ ਹਾਦਸੇ ਦੇ ਬਾਵਜੂਦ ਹੈਲੀਕਾਪਟਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੰਟਿੰਗਟਨ ਬੀਚ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਕੁੱਲ ਪੰਜ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀਆਂ 'ਚੋਂ 2 ਲੋਕ ਹੈਲੀਕਾਪਟਰ ਵਿੱਚ ਸਵਾਰ ਸਨ, ਜਦਕਿ 3 ਹੋਰ ਲੋਕ ਸੜਕ 'ਤੇ ਮੌਜੂਦ ਸਨ ਅਤੇ ਹੈਲੀਕਾਪਟਰ ਡਿੱਗਣ ਕਾਰਨ ਜ਼ਖਮੀ ਹੋ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ 'ਚ ਦਿਖਾਈ ਦੇ ਰਿਹਾ ਹੈ ਕਿ ਹੈਲੀਕਾਪਟਰ ਹੰਟਿੰਗਟਨ ਬੀਚ 'ਤੇ ਬੇਕਾਬੂ ਹੋ ਕੇ ਘੁੰਮ ਰਿਹਾ ਸੀ ਤੇ ਫਿਰ ਹੇਠਾਂ ਆਉਂਦਾ ਹੋਇਆ ਬੀਚ ਦੇ ਕਿਨਾਰੇ ਡਿੱਗ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
5.8 kg ਦਾ ਬੱਚਾ ! 'ਜੰਬੋ ਬੇਬੀ' ਨੇ ਲਿਆ ਜਨਮ, ਡਾਕਟਰਾਂ ਦੇ ਵੀ ਰਹਿ ਹਏ ਹੱਕੇ-ਬੱਕੇ
NEXT STORY