ਸੋਫਿਆ— ਬੁਲਗਾਰੀਆ ਦੇ ਦੱਖਣੀ ਸ਼ਹਿਰ ਪਲੋਵਦੀਵ ਕੋਲ ਨਿਯਮਿਤ ਮੁਹਿੰਮ ਦੌਰਾਨ ਫੌਜ ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ 'ਚ ਦੋ ਪਾਇਲਟਾਂ ਦੀ ਮੌਤ ਹੋ ਗਈ ਅਤੇ ਪਾਇਲਟ ਦਲ ਦਾ ਇਕ ਮੈਂਬਰ ਜ਼ਖਮੀ ਹੋ ਗਿਆ। ਬੁਲਗਾਰੀਆ ਦੇ ਰੱਖਿਆ ਮੰਤਰਾਲੇ ਮੁਤਾਬਕ ਇਹ ਦੁਰਘਟਨਾ ਸੋਮਵਾਰ ਦੀ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਤਕਰੀਬਨ ਸਾਢੇ ਅੱਠ ਵਜੇ ਰੂਸ ਦਾ ਬਣਿਆ ਹੋਇਆ ਐੱਮ.ਆਈ.-17 ਹੈਲੀਕਾਪਟਰ ਕਰੂਮੋਵੋ ਫੌਜੀ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਮਗਰੋਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਦੁਰਘਟਨਾ ਸਮੇਂ ਹੈਲੀਕਾਪਟਰ ਜ਼ਮੀਨ ਤੋਂ 50 ਮੀਟਰ ਦੀ ਉਚਾਈ 'ਤੇ ਸੀ। ਇਸ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ਇਸੇ ਤਰ੍ਹਾਂ ਬੁਲਗਾਰੀਆ ਦੇ ਤਟੀ ਇਲਾਕੇ 'ਚ ਤਕੀਨੀਕੀ ਮੁਹਿੰਮ ਦੌਰਾਨ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਇਸ 'ਚ ਇਕ ਅਧਿਕਾਰੀ ਦੀ ਮੌਤ ਹੋ ਗਈ ਸੀ ਜਦ ਕਿ ਦੋ ਹੋਰ ਜ਼ਖਮੀ ਹੋ ਗਏ ਸਨ।
'ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 13 ਜੂਨ ਨੂੰ ਫਰਿਜ਼ਨੋ 'ਚ ਇਕ ਮੀਟਿੰਗ ਨੂੰ ਕਰਨਗੇ ਸੰਬੋਧਿਤ'
NEXT STORY