ਟੋਰਾਂਟੋ : ਭਾਰਤ ਤੋਂ ਬਹੁਤ ਸਾਰੇ ਲੋਕ ਬਿਹਤਰ ਜ਼ਿੰਦਗੀ ਦੀ ਭਾਲ 'ਚ ਕੈਨੇਡਾ ਜਾਂਦੇ ਹਨ। ਉੱਥੇ ਕੁਝ ਲੋਕ ਕਾਮਯਾਬੀ ਹਾਸਲ ਕਰਦੇ ਹਨ, ਜਦਕਿ ਕੁਝ ਅਸਫਲ ਵੀ ਹੁੰਦੇ ਹਨ, ਹਰ ਕਿਸੇ ਦੀ ਆਪਣੀ ਕਹਾਣੀ ਅਤੇ ਆਪਣਾ ਦਰਦ ਹੁੰਦਾ ਹੈ।
ਅਜਿਹਾ ਹੀ ਦਰਦ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ, ਜਿੱਥੇ ਇਕ ਵੀਡੀਓ 'ਚ ਦਾਅਵਾ ਕੀਤਾ ਗਿਆ ਕਿ ਕੈਨੇਡਾ 'ਚ ਇੱਕ ਭਾਰਤੀ ਕਿਰਾਏਦਾਰ ਨੂੰ ਉਸ ਦੇ ਘਰੋਂ ਜ਼ਬਰਦਸਤੀ ਕੱਢਿਆ ਜਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ। 15 ਸੈਕਿੰਡ ਦੀ ਇਸ ਕਲਿੱਪ 'ਚ, ਕਿਰਾਏਦਾਰ ਬਿਨਾਂ ਕਮੀਜ਼ ਦੇ ਬੇਵੱਸ ਖੜ੍ਹਾ ਹੈ, ਜਦੋਂ ਕਿ ਮਕਾਨ ਮਾਲਕ ਆਪਣੀਆਂ ਚੀਜ਼ਾਂ ਬਾਹਰ ਸੁੱਟ ਰਿਹਾ ਹੈ। ਇਸ ਘਟਨਾ ਨੇ ਪਰਵਾਸੀ ਭਾਈਚਾਰੇ 'ਚ ਮਕਾਨ ਮਾਲਕ-ਕਿਰਾਏਦਾਰ ਸਬੰਧਾਂ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਘਰ ਕੇ ਕਲਸ਼' 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਕੈਪਸ਼ਨ ਹੈ - ਇੱਕ ਦੇਸੀ ਲੜਕੇ ਅਤੇ ਉਸਦੇ ਮਕਾਨ ਮਾਲਕ 'ਚ ਇਸ ਲਈ ਝਗੜਾ ਹੋ ਗਿਆ ਕਿਉਂਕਿ ਉਹ ਘਰ ਖਾਲੀ ਨਹੀਂ ਕਰ ਰਿਹਾ ਸੀ। ਜਿਸ ਕਾਰਨ ਮਕਾਨ ਮਾਲਕ ਨੇ ਖੁਦ ਹੀ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕੈਨੇਡਾ ਦੇ ਬਰੈਂਪਟਨ ਦੀ ਹੈ। ਵੀਡੀਓ 'ਚ, ਕਿਰਾਏਦਾਰ ਦੁਖੀ ਅਤੇ ਬੇਵੱਸ ਦਿਖਾਈ ਦੇ ਰਿਹਾ ਹੈ ਕਿਉਂਕਿ ਮਕਾਨ ਮਾਲਕ ਉਸਦੀ ਜਾਇਦਾਦ ਨੂੰ ਬਾਹਰ ਸੁੱਟ ਰਿਹਾ ਹੈ।
ਕਈ ਲੋਕਾਂ ਨੇ ਉਨ੍ਹਾਂ ਹਾਲਾਤਾਂ 'ਤੇ ਸਵਾਲ ਖੜ੍ਹੇ ਕੀਤੇ ਹਨ ਜਿਨ੍ਹਾਂ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਕੁਝ ਲੋਕਾਂ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਕਿਰਾਏਦਾਰ ਨੇ ਮਕਾਨ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਮਕਾਨ ਮਾਲਕ ਨੇ ਮਾਮਲਾ ਆਪਣੇ ਹੱਥਾਂ 'ਚ ਲੈ ਲਿਆ।
ਵਿਦੇਸ਼ 'ਚ ਹਰ ਕਿਸੇ ਨਾਲ ਅਜਿਹਾ ਹੁੰਦਾ
ਇਸ ਵਾਇਰਲ ਵੀਡੀਓ 'ਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਅਜਿਹਾ ਉਨ੍ਹਾਂ ਦੇ ਆਪਣੇ ਦੇਸ਼ 'ਚ ਹੋਇਆ ਹੁੰਦਾ ਤਾਂ ਕਿਸੇ ਦੀ ਵੀ ਅਜਿਹਾ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ। ਵਿਦੇਸ਼ਾਂ 'ਚ ਹਰ ਕਿਸੇ ਦੀ ਇਹ ਹਾਲਤ ਹੈ। ਕਿਸੇ ਨੇ ਕਿਹਾ, ਦੂਜੇ ਦੇਸ਼ ਕਿਉਂ ਜਾਣਾ, ਉਹ ਵੀ ਅਜਿਹਾ ਦੇਸ਼ ਜਿੱਥੇ ਤੁਹਾਡੀ ਇੱਜ਼ਤ ਨਹੀਂ ਹੈ। ਸਾਡਾ ਦੇਸ਼ ਸਾਡਾ ਆਪਣਾ ਹੁੰਦਾ। ਘੱਟੋ-ਘੱਟ ਦੇਸ਼ ਨੇ ਸਾਨੂੰ ਸਿਰ ਛੁਪਾਉਣ ਲਈ ਥਾਂ ਤਾਂ ਦਿੱਤੀ ਹੈ।
ਸ਼ਰਨਾਰਥੀ ਕੈਂਪ 'ਤੇ ਇਜ਼ਰਾਇਲੀ ਹਮਲੇ 'ਚ ਮਾਰਿਆ ਗਿਆ ਹਮਾਸ ਦਾ ਅਧਿਕਾਰੀ
NEXT STORY