ਓਨਟਾਰੀਓ - ਬੱਚਿਆਂ ਦਾ ਮਨੋਰੰਜਨ ਕਰਨਾ ਚੰਗੀ ਗੱਲ ਹੈ ਪਰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਮਨੋਰੰਜਨ ਕਿਤੇ ਤੁਹਾਡੇ ਲਈ ਸਮੱਸਿਆ ਨਾ ਖਡ਼੍ਹੀ ਕਰ ਦੇਵੇ। ਕੈਨੇਡਾ ਦੇ ਓਨਟਾਰੀਓ ਵਿਚ ਇਕ ਅਜਿਹੀ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਤੁਸੀਂ ਦੰਗ ਰਹਿ ਜਾਵੋਗੇ। ਇਥੋਂ ਇਕ ਨਾਬਾਲਿਗ ਲਡ਼ਕੀ ਮੋਲੀ ਓ ਬ੍ਰਾਇਨ ਆਪਣੇ ਚਚੇਰੇ ਭਰਾ ਨੂੰ ਮਾਊਥ ਆਰਗਨ ਨਾਲ ਸੰਗੀਤ ਸੁਣਾ ਰਹੀ ਸੀ, ਇਸ ਦੌਰਾਨ ਉਸ ਦਾ ਮਾਊਥ ਆਰਗਨ ਉਸ ਦੇ ਮੂੰਹ ਵਿਚ ਬੁਰੀ ਤਰ੍ਹਾਂ ਫੱਸ ਗਿਆ।
ਘਰ ਵਾਲਿਆਂ ਨੇ ਉਸ ਦੇ ਮੂੰਹ 'ਚੋਂ ਮਾਊਥ ਆਰਗਨ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਇਸ ਨੂੰ ਕੱਢਣ ਵਿਚ ਸਫਲ ਨਾ ਹੋ ਪਾਏ। ਬ੍ਰਾਇਨ ਦੇ ਮੂੰਹ ਵਿਚ ਮਾਊਥ ਆਰਗਨ ਕਾਫੀ ਸਮੇਂ ਤੱਕ ਫਸਿਆ ਰਿਹਾ ਅਤੇ ਇਸ ਦੌਰਾਨ ਉਸ ਨੂੰ ਕਾਫੀ ਮੁਸ਼ਕਿਲ ਹੋਈ। ਉਹ ਜਦ ਵੀ ਸਾਹ ਲੈਂਦੀ ਹੈ ਤਾਂ ਉਸ ਨਾਲ ਸੰਗੀਤ ਦੀ ਆਵਾਜ਼ ਆਉਂਦੀ ਸੀ। ਇਹ ਮਾਊਥ ਆਰਗਨ ਹੁਣ ਉਸ ਦੇ ਲਈ ਮੁਸੀਬਤ ਬਣ ਗਿਆ। ਮੋਲੀ ਨੇ ਇਸ ਅਜੀਬੋ-ਗਰੀਬ ਘਟਨਾ ਦੀ ਇਕ ਟਿੱਕ-ਟਾਕ ਵੀਡੀਓ ਬਣਾਈ ਹੈ।
ਬ੍ਰਾਇਨ ਦੇ ਘਰ ਵਾਲਿਆਂ ਨੇ ਉਸ ਦੇ ਮੂੰਹ 'ਚੋਂ ਮਾਊਥ ਆਰਗਨ ਕੱਢਣ ਦੀ ਤਮਾਮ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੀ ਕੋਸ਼ਿਸ਼ ਵਿਚ ਸਫਲ ਨਾ ਹੋ ਸਕੇ। ਬਾਅਦ ਵਿਚ ਬ੍ਰਾਇਨ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਹਸਪਤਾਲ ਵਿਚ ਦੰਦ ਦੇ ਡਾਕਟਰ ਨੇ ਉਪਕਰਣਾਂ ਦੀ ਮਦਦ ਨਾਲ ਬ੍ਰਾਇਨ ਦੇ ਜ਼ਬਡ਼ੇ ਨੂੰ ਖੋਲ ਕੇ ਉਸ 'ਚੋਂ ਮਾਊਥ ਆਰਗਨ ਕੱਢਣ ਵਿਚ ਕਾਮਯਾਬੀ ਪਾਈ। ਬ੍ਰਾਇਨ ਦੇ ਇਸ ਟਿੱਕ-ਟਾਕ ਵੀਡੀਓ 'ਤੇ ਲੋਕਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਅਤੇ ਇਸ ਵੀਡੀਓ ਨੂੰ 1.7 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ। ਇਕ ਯੂਜ਼ਰ ਨੇ ਲਿੱਖਿਆ ਕਿ ਉਹ ਹਾਰਮੋਨਿਕਾ ਬੋਲ ਰਹੀ ਹੈ ਪਰ ਮੈਂ ਨਾ ਬੋਲ ਸਕਦੀ। ਇਕ ਹੋਰ ਯੂਜ਼ਰ ਨੇ ਲਿੱਖਿਆ ਕਿ ਉਸ ਨੂੰ ਇਸ ਸਮੇਂ ਕਾਫੀ ਤਣਾਅ ਮਹਿਸੂਸ ਹੋ ਰਿਹਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਲੰਬੇ-ਲੰਬੇ ਸਾਹ ਲੈਣੇ ਚਾਹੀਦੇ ਹਨ।
ਅਫਗਾਨਿਸਤਾਨ ’ਚ 11 ਅੱਤਵਾਦੀ ਢੇਰ
NEXT STORY