ਐਬਟਸਫੋਰਡ,(ਬਿਊਰੋ)— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ 'ਚ ਸ਼ੱਕੀ ਵਿਅਕਤੀ ਇੱਕ ਗੱਡੀ ਚੋਰੀ ਕਰਕੇ ਭੱਜ ਰਿਹਾ ਸੀ। ਇਸ ਨੂੰ ਰੋਕਣ ਲਈ ਇਕ ਪੁਲਸ ਅਧਿਕਾਰੀ ਨੇ ਗੋਲੀ ਚਲਾਈ ਪਰ ਅੱਗਿਓਂ ਇਸ ਕਾਰ ਚੋਰ ਨੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪੁਲਸ ਅਧਿਕਾਰੀ ਦੀ ਮੌਤ ਹੋ ਗਈ ।
ਐਬਟਸਫੋਰਡ ਪੁਲਸ ਚੀਫ ਬੋਬ ਰਿੱਚ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਸਵੇਰੇ 11:25 'ਤੇ ਫੋਨ ਕਰਕੇ ਕਾਰ ਚੋਰ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ। ਫੋਨ ਕਰਨ ਵਾਲਾ ਮੌਕੇ ਉੱਤੇ ਹੀ ਮੌਜੂਦ ਰਿਹਾ। ਹਥਿਆਰਬੰਦ ਕਾਰ ਚੋਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਸ ਅਧਿਕਾਰੀ ਇਸ ਨੂੰ ਰੋਕਦਾ ਰਿਹਾ। ਇਸ ਤੋਂ ਪਹਿਲਾਂ ਕਿ ਹੋਰ ਪੁਲਸ ਅਧਿਕਾਰੀ ਉੱਥੇ ਮਦਦ ਲਈ ਪੁੱਜਦੇ, ਇਹ ਪੁਲਸ ਅਧਿਕਾਰੀ ਮੁਕਾਬਲਾ ਕਰਦਾ ਹੋਇਆ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਕੁੱਝ ਸਮੇਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਸ ਚੀਫ ਬੋਬ ਰਿਚ ਨੇ ਕਿਹਾ,'' ਪੁਲਸ ਅਧਿਕਾਰੀ ਮਰਦਾ-ਮਰਦਾ ਲੋਕਾਂ ਨੂੰ ਬਚਾ ਗਿਆ ਤੇ ਉਹ ਇਕ ਹੀਰੋ ਹੈ। ਇਕ ਹੀਰੋ ਵਾਂਗ ਉਸ ਨੇ ਆਪਣੀ ਜਾਨ ਦੇ ਦਿੱਤੀ। ਉਹ ਆਪਣੇ ਭਾਈਚਾਰੇ ਦੀ ਸੁਰੱਖਿਆ ਕਰ ਰਿਹਾ ਸੀ।'' ਉਨ੍ਹਾਂ ਕਿਹਾ ਕਿ ਅਜਿਹੇ ਹੀਰੋ ਅਧਿਕਾਰੀ ਆਪਣੀ ਪਰਵਾਹ ਨਾ ਕਰਦੇ ਹੋਏ ਆਮ ਜਨਤਾ ਦੀ ਸੁਰੱਖਿਆ ਲਈ ਜਾਨ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਅਧਿਕਾਰੀ ਦੇ ਪਰਿਵਾਰ ਨਾਲ ਉਨ੍ਹਾਂ ਨੂੰ ਅਜਿਹੀ ਦਿਲ ਵਲੂੰਧਰ ਦੇਣ ਵਾਲੀ ਖਬਰ ਸਾਂਝੀ ਕਰਨੀ ਪਈ ਜੋ ਉਨ੍ਹਾਂ ਨੂੰ ਚੰਗੀ ਨਹੀਂ ਲੱਗਦੀ।
ਪੁਲਸ ਮੁਤਾਬਕ ਇਹ ਕਾਰ ਚੋਰ ਕਾਫੀ ਦੂਰ ਤਕ ਭੱਜਦਾ ਗਿਆ ਤੇ ਅਖੀਰ ਪੁਲਸ ਦੇ ਹੱਥ ਲੱਗ ਗਿਆ। ਉਸ ਦੀ ਉਮਰ ਲਗਭਗ 60 ਸਾਲ ਹੈ ਅਤੇ ਹਲਕੀਆਂ ਸੱਟਾਂ ਲੱਗਣ ਕਾਰਨ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਹੈ।
ਪ੍ਰਸ਼ਾਂਤ ਮਹਾਸਾਗਰ 'ਚ ਸਰਚ ਦੌਰਾਨ ਮਿਲੀ ਇਹ 'Haunted city'
NEXT STORY