ਨਿਊਯਾਰਕ—ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਗਰਭ ਅਵਸਥਾ ਦੀ ਸ਼ੁਰੂਆਤ 'ਚ ਬਲੱਡ ਸ਼ੂਗਰ ਦੇ ਉੱਚ ਪੱਧਰ ਨਾਲ ਬੱਚਿਆਂ 'ਚ ਦਿਲ ਸਬੰਧੀ ਜਨਮਜਾਤ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਜੇਮਸ ਪ੍ਰੀਸਟ ਨੇ ਦੱਸਿਆ ਕਿ ਅਸੀਂ ਦੇਖਿਆ ਕਿ ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ 'ਚ ਸ਼ੂਗਰ ਹੋ ਜਾਂਦੀ ਹੈ, ਉਨ੍ਹਾਂ ਦੇ ਬੱਚਿਆਂ 'ਚ ਦਿਲ ਦੀਆਂ ਜਨਮਜਾਤ ਬੀਮਾਰੀਆਂ ਦਾ ਖਤਰਾ ਹੁੰਦਾ ਹੈ। ਗਰਭ ਅਵਸਥਾ ਦੀ ਸ਼ੁਰੂਆਤੀ ਤਿਮਾਹੀ 'ਚ ਗੁਲੂਕੋਜ਼ ਦੇ ਪੱਧਰ ਨਾਲ ਇਸ ਖਤਰੇ ਦਾ ਸਬੰਧ ਹੁੰਦਾ ਹੈ। ਅਧਿਐਨ ਦਲ ਨੇ ਸਾਲ 2009 ਤੋਂ 2015 ਵਿਚਾਲੇ ਜਨਮ ਲੈਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੇ 19107 ਜੋੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਇਹ ਅਧਿਐਨ 'ਦਿ ਜਰਨਲ ਆਫ ਪੈਡੀਐਟ੍ਰਿਕਸ' ਵਿਚ ਪ੍ਰਕਾਸ਼ਿਤ ਹੋਇਆ ਹੈ।
ਹੋਂਡੁਰਸ 'ਚ ਹੈਲੀਕਾਪਟਰ ਹਾਦਸਾ : ਰਾਸ਼ਟਰਪਤੀ ਜੁਆਨ ਆਰਲੈਂਡੋ ਹਰਨਾਂਡੇਜ ਦੀ ਭੈਣ ਸਮੇਤ 6 ਲੋਕਾਂ ਦੀ ਮੌਤ
NEXT STORY