ਗੁਰਦਾਸਪੁਰ/ਪਾਕਿਸਤਾਨ (ਸ. ਹ.)- ਪਾਕਿਸਤਾਨ ਦੇ ਸ਼ਹਿਰ ਸੂਕਰ ’ਚ ਇਕ ਹਿੰਦੂ ਪੱਤਰਕਾਰ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅਜੇ ਲਾਲਵਾਨੀ ਪਾਕਿ ਦੇ ਰਾਇਲ ਨਿਊਜ਼ ਟੀ. ਵੀ. ਦੇ ਰਿਪੋਰਟਰ ਸਨ।
ਇਹ ਵੀ ਪੜ੍ਹੋ: ਫਰਾਂਸ ’ਚ ਕੋਰੋਨਾ ਦੀ ਤੀਜੀ ਲਹਿਰ- ਪੈਰਿਸ ਸਮੇਤ ਕਈ ਇਲਾਕਿਆਂ ’ਚ ਹੋਈ ਤਾਲਾਬੰਦੀ
ਸਰਹੱਦ ਪਾਰ ਸੂਤਰਾਂ ਅਨੁਸਾਰ ਹਿੰਦੂ ਭਾਈਚਾਰੇ ਨਾਲ ਸਬੰਧਤ ਪੱਤਰਕਾਰ ਅਜੇ ਨਾਈ ਦੀ ਦੁਕਾਨ ’ਤੇ ਵਾਲ ਕਟਵਾਉਣ ਲਈ ਆਇਆ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ, ਉਦੋਂ ਮੋਟਰਸਾਈਕਲਾਂ ’ਤੇ 4 ਅਣਪਛਾਤੇ ਬੰਦੂਕਧਾਰੀ ਆਏ ਅਤੇ ਅਜੇ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਜਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਸੂਕਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਲੁਟੇਰੇ ਦੇ ਐਨਕਾਊਂਟਰ ਦੌਰਾਨ ਪੁਲਸ ਨੇ 1 ਸਾਲ ਦੇ ਬੱਚੇ ਦੇ ਸਿਰ ’ਚ ਮਾਰੀ ਗੋਲੀ, ਲੜ ਰਿਹੈ ਜ਼ਿੰਦਗੀ ਦੀ ਜੰਗ
ਖ਼ਬਰਾਂ ਮੁਤਾਬਕ ਉਨ੍ਹਾਂ ਦੇ ਪਿਤਾ ਦਿਲੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਅਤੇ ਪੁਲਸ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਨਿੱਜੀ ਦੁਸ਼ਮਣੀ ਕਾਰਨ ਉਨ੍ਹਾਂ ਦਾ ਕਤਲ ਹੋਇਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ 3 ਅਣਪਛਾਤੇ ਅਪਰਾਧੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕਤਲ ਦੀ ਨਿੰਦਾ ਕਰਦੇ ਹੋਏ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਹਿੰਦੂ ਮੈਂਬਰ ਲਾਲਚੰਦ ਮੱਲ੍ਹੀ ਨੇ ਕਿਹਾ, ‘ਇਹ ਗੰਭੀਰ ਚਿੰਤਾ ਦਾ ਵੀਸ਼ਾ ਹੈ।’ ਪੱਤਰਕਾਰਾਂ ਦੇ ਇਕ ਸਮੂਹ ਨੇ ਲਾਲਵਾਨੀ ਦੇ ਕਤਲ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਬਾਅਦ ਮਾਰਚ ਕੱਢਿਆ।
ਇਹ ਵੀ ਪੜ੍ਹੋ: ਭਾਰਤ ਨੇ ਜਮੈਕਾ ਨੂੰ ਭੇਜੀ ਕੋਵਿਡ-19 ਵੈਕਸੀਨ, ਕ੍ਰਿਸ ਗੇਲ ਨੇ PM ਮੋਦੀ ਨੂੰ ਕਿਹਾ ‘ਥੈਂਕ ਯੂ’
ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
NEXT STORY