ਅੰਮ੍ਰਿਤਸਰ/ਗੁਰਦਾਸਪੁਰ/ਇਸਲਾਮਾਬਾਦ (ਕੱਕੜ, ਵਿਨੋਦ)- ਪਾਕਿਸਤਾਨ ਵਿਚ ਰਹਿ ਰਹੇ ਘੱਟ ਗਿਣਤੀ ਹਿੰਦੂ ਪਰਿਵਾਰਾਂ ਦੀਆਂ ਧੀਆਂ ਹਰ ਰੋਜ਼ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਹਿੰਦੂ ਪਰਿਵਾਰਾਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਹੁਣ ਅਜਿਹਾ ਹੀ ਇਕ ਮਾਮਲਾ ਸਿੰਧ ਸੂਬੇ ਦੇ ਇਕ ਹਿੰਦੂ ਪਰਿਵਾਰ ਦਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਵਿਦਿਆਰਥੀਆਂ ਦੇ ਝਗੜੇ ਦੌਰਾਨ ਸਕੂਲ ਦੇ ਬਾਹਰ ਹੋਈ ਫਾਇਰਿੰਗ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਸਿੰਧ ਸੂਬੇ ਦੇ ਮੀਰਪੁਰਖਾਸ ਦੀ ਰਹਿਣ ਵਾਲੀ ਰੀਟਾ ਮੇਘਵਾਰ ਨਾਂ ਦੀ ਔਰਤ ਨੂੰ ਕਰੀਬ 2 ਮਹੀਨੇ ਪਹਿਲਾਂ ਘਰ ਤੋਂ ਹੀ ਮੁਸਲਮ ਨੌਜਵਾਨ ਅਹਿਮਦਾਨੀ ਨੇ ਅਗਵਾ ਕਰ ਲਿਆ ਸੀ ਅਤੇ ਹੁਣ ਹਿੰਦੂ ਔਰਤ ਨੂੰ ਇਸਲਾਮ ਕਬੂਲ ਕਰਵਾ ਕੇ ਉਸ ਦਾ ਵਿਆਹ ਅਹਿਮਦਾਨੀ ਨਾਲ ਹੋਇਆ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ ਸਾਂਝੀ ਅਰਦਾਸ, ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਹੁਣ ਅਦਾਲਤ ਵਿਚ ਪਹੁੰਚ ਗਿਆ ਹੈ, ਜਿੱਥੇ ਰੀਟਾ ਨੇ ਬਿਆਨ ਦਿੱਤਾ ਹੈ ਕਿ ਉਸ ’ਤੇ ਬਹੁਤ ਤਸ਼ੱਦਦ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਸ ਵਿਆਹ ਨਾਲ ਕੋਈ ਸਬੰਧ ਨਹੀਂ ਹੈ ਅਤੇ ਪਰਿਵਾਰ ਕੋਲ ਵਾਪਸ ਆਉਣਾ ਚਾਹੁੰਦਾ ਹੈ। ਉਸਦਾ ਅਹਿਮਦਾਨੀ ਨਾਲ ਕੋਈ ਸਬੰਧ ਨਹੀਂ ਹੈ ਪਰ ਅਦਾਲਤ ਵੱਲੋਂ ਉਸ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸੈਂਡਵਿਚ' ਖਾਣ ਮਗਰੋਂ ਮਾਂ-ਪਿਓ ਨੂੰ ਭੁੱਲੀ 9 ਸਾਲਾ ਬੱਚੀ, ਡਾਕਟਰਾਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ
NEXT STORY