ਹਾਂਗਕਾਂਗ— ਇੱਥੇ ਪਿਛਲੇ 3 ਮਹੀਨਿਆਂ ਤੋਂ ਚੱਲੇ ਆ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ ਅਤੇ ਵੀਕਐਂਡ ’ਚ ਹਿੰਸਾ ਦੇ ਬਾਅਦ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਦੀ ਸਵੇਰ ਨੂੰ ਰੇਲਗੱਡੀਆਂ ਨੂੰ ਨਿਸ਼ਾਨਾ ਬਣਾਇਆ। ਕਾਲੇ ਕੱਪੜੇ ਪਹਿਨੇ ਪ੍ਰਦਰਸ਼ਨਕਾਰੀ ਰੇਲਗੱਡੀਆਂ ਦੇ ਦਰਵਾਜ਼ਿਆਂ ’ਤੇ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੂੰ ਬੰਦ ਹੋਣ ਤੋਂ ਰੋਕਿਆ। ਸੋਮਵਾਰ ਦੀ ਸਵੇਰ ਇਸ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਹੜਤਾਲ ਦੀ ਅਪੀਲ ਵੀ ਕੀਤੀ ਹੈ।
ਉੱਥੇ ਹੀ ਕਾਲਜ ਦੇ ਵਿਦਿਆਰਥੀਆਂ ਦੀ ਦੁਪਹਿਰ ਸਮੇਂ ਇਕ ਰੈਲੀ ਕੱਢਣ ਦੀ ਯੋਜਨਾ ਹੈ। ਪ੍ਰਦਰਸ਼ਨ ’ਚ ਅਹਿਮ ਭੂਮਿਕਾ ਨਿਭਾਅ ਰਹੇ ਕਾਲਜ ਵਿਦਿਆਰਥੀ ਅਗਲੇ ਦੋ ਹਫਤੇ ਕਲਾਸਾਂ ਨੂੰ ਅਟੈਂਡ ਨਾ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਂਗਕਾਂਗ ’ਚ ਬੀਜਿੰਗ ਸਮਰਥਿਤ ਸਰਕਾਰ ਵਲੋਂ ਹਵਾਲਗੀ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਦੇ ਵਿਰੋਧ ’ਚ ਸ਼ੁਰੂ ਹੋਏ ਪ੍ਰਦਰਸ਼ਨ ਨੇ ਬਾਅਦ ’ਚ ਹਿੰਸਕ ਰੂਪ ਲੈ ਲਿਆ।
ਬਿੱਲ ਦੇ ਵਿਰੋਧੀ ਇਸ ਨੂੰ ਹਾਂਗਕਾਂਗ ਦੀ ਖੁਦਮੁਖਤਿਆਰੀ ਖਿਲਾਫ ਦੱਸ ਰਹੇ ਹਨ ਅਤੇ ਹੁਣ ਬਿੱਲ ਵਾਪਸ ਲੈਣ ਦੇ ਨਾਲ-ਨਾਲ ਪੁਲਸ ਇਸ ਦੀ ਜਾਂਚ ਕਰਾਉਣ ਦੀ ਵੀ ਮੰਗ ਕਰ ਰਹੀ ਹੈ। ਐਤਵਾਰ ਨੂੰ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਹਵਾਈ ਅੱਡੇ ਨੂੰ ਵਾਪਸ ਜਾਣ ਵਾਲੇ ਕੁਝ ਮਾਰਗਾਂ ਨੂੰ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਐਤਵਾਰ ਦੁਪਹਿਰ ਤਕ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਇਸ ਵਿਚਕਾਰ ਪ੍ਰਦਰਸ਼ਨਕਾਰੀਆਂ ਨੇ ਹਵਾਈ ਅੱਡਾ ਅਤੇ ਬੱਸ ਸਟੇਸ਼ਨ ਨੂੰ ਜਾਣ ਵਾਲੇ ਮੁੱਖ ਮਾਰਗ ’ਤੇ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਦੇ ਇਸ ਕਦਮ ਨਾਲ ਉਡਾਣਾਂ ’ਚ ਰੁਕਾਵਟ ਪੈਦਾ ਹੋਈ ਅਤੇ ਟਰਮੀਨਲ ਦੇ ਅੰਦਰ ਪੁਲਸ ਤੇ ਫੌਜ ਤਾਇਨਾਤ ਕਰਨੀ ਪਈ।
ਬਹਾਮਾਸ ’ਚ ਤੂਫਾਨ ‘ਡੋਰੀਅਨ’ ਨੇ ਮਚਾਈ ਤਬਾਹੀ, ਤੱਟ ਖਾਲੀ ਕਰਨ ਦੇ ਆਦੇਸ਼
NEXT STORY