ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿਚ ਇਕ ਹਮਲਾਵਰ ਨੇ ਲੋਕਤੰਤਰ ਸਮਰਥਕ ਇਕ ਨੇਤਾ ਦਾ ਕੰਨ ਚਬਾ ਲਿਆ। ਇਸ ਦੇ ਨਾਲ ਹੀ ਕੁਝ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਹੈ। ਪਿਛਲੇ 5 ਮਹੀਨਿਆਂ ਤੋਂ ਸਰਕਾਰ ਵਿਚ ਸੁਧਾਰ ਦੀ ਮੰਗ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਦੰਗਾ ਵਿਰੋਧੀ ਪੁਲਸ ਨੇ ਐਤਵਾਰ ਨੂੰ ਕਈ ਮਾਲ 'ਤੇ ਛਾਪੇ ਮਾਰੇ ਸਨ। ਇਹ ਖੂਨੀ ਹਮਲਾ ਹਾਂਗਕਾਂਗ ਦੇ ਸਿਟੀਪਲਾਜ਼ਾ ਦੇ ਵਪਾਰਕ ਕੰਪਲੈਕਸ ਦੇ ਬਾਹਰ ਹੋਇਆ। ਸਥਾਨਕ ਮੀਡੀਆ ਮੁਤਾਬਕ ਹਮਲਾਵਰ ਨੇ ਪੀੜਤਾਂ ਨੂੰ ਕਿਹਾ ਕਿ ਹਾਂਗਕਾਂਗ ਚੀਨ ਦਾ ਹਿੱਸਾ ਹੈ।

ਟੀ.ਵੀ. ਫੁਟੇਜ ਵਿਚ ਦਿਖਾਇਆ ਗਿਆ ਕਿ ਹਮਲਾਵਾਰ ਜ਼ਿਲਾ ਕੌਂਸਲਰ ਐਂਡਰਿਊ ਚਿਊ ਦੇ ਕੰਨ ਨੂੰ ਚਬਾ ਰਿਹਾ ਹੈ। ਅਸਲ ਵਿਚ ਹਮਲਾਵਰ ਲੋਕਾਂ 'ਤੇ ਹਮਲਾ ਕਰਨ ਦੇ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਚਿਊ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ।
ਘਟਨਾ ਦੇ ਬਾਅਦ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਹਮਲੇ ਵਿਚ 5 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਬਹੁਤ ਨਾਜ਼ਕ ਹੈ ਅਤੇ ਦੋ ਦੀ ਹਾਲਤ ਗੰਭੀਰ ਹੈ।
178 ਮੈਂਬਰੀ ਸਿੱਖ ਵਫਦ ਬ੍ਰਿਟੇਨ ਤੋਂ ਪਹੁੰਚਿਆ ਪਾਕਿਸਤਾਨ
NEXT STORY