ਹਾਂਗਕਾਂਗ– ਹਾਂਗਕਾਂਗ ਦੇ ਚੀਨੀ ਕੰਟਰੋਲ ’ਚ ਵਾਪਸ ਆਉਣ ਦੀ ਵਰ੍ਹੇਗੰਢ ਮੌਕੇ ਨਗਰ ਦੇ ਇਕ ਸੀਨੀਅਰ ਅਧਿਕਾਰੀ ਜਾਨ ਲੀ ਨੇ ਬੀਜਿੰਗ ਦੁਆਰਾ ਥੋਪੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਬਚਾਅ ਕੀਤਾ ਅਤੇ ਬੁੱਧਵਾਰ ਨੂੰ ਕਿਹਾ ਕਿ ਸਥਿਰਤਾ ਯਕੀਨੀ ਕਰਨ ਲਈ ਆਉਮ ਵਾਲੇ ਸਾਲ ’ਚ ਇਸ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇਗਾ। ਇਹ ਕਾਨੂੰਨ ਲੋਕਤੰਤਰ ਸਮਰਥਕ ਅੰਦੋਲਨ ਨੂੰ ਦਬਾਉਣ ਲਈ ਲਾਗੂ ਕੀਤਾ ਗਿਆ ਹੈ। ਪੁਲਸ ਨੇ ਲੋਕਤੰਤਰ ਸਮਰਥਕ ਅੰਦੋਲਨ ਦੇ ਪ੍ਰਮੁੱਖ ਸਥਾਨ ਵਿਕਟੋਰੀਆ ਪਾਰਕ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਸ ਖੇਤਰ ’ਚ ਐਂਟਰੀ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਮੁਕਦਮਾ ਚਲਾਇਆ ਜਾ ਸਕਦਾ ਹੈ।
ਹਾਂਗਕਾਂਗ 1997 ’ਚ ਇਸੇ ਦਿਨ ਵਾਪਸ ਚੀਨ ਨੂੰ ਸੌਂਪਿਆ ਗਿਆ ਸੀ। ਪੁਲਸ ਨੇ ਕਿਹਾ ਕਿ ਲੋਕਤੰਤਰ ਸਮਰਥਕ ਲੋਕਾਂ ਨੂੰ ਪ੍ਰਦਰਸ਼ਨ ਵਾਲੀ ਥਾਂ ’ਤੇ ਇਕੱਠੇ ਹੋਏ ਲਈ ਆਨਲਾਈਨ ਤਰੀਕੇ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੁਰੱਖਿਆ ਕਾਨੂੰਨ ਇਕ ਸਾਲ ਪਹਿਲਾਂ ਲਾਗੂ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੇ ਹਾਂਗਕਾਂਗ ’ਚ ਅਸੰਤੋਸ਼ ’ਤੇ ਸਖਤ ਕਾਰਵਾਈ ਕੀਤੀ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਚੀਨ 50 ਸਾਲਾਂ ਤਕ ਹਾਂਗਕਾਂਗ ਨੂੰ ਵਿਸ਼ੇਸ਼ ਅਧਿਕਾਰ ਦੇਣ ਦੇ ਵਾਅਦੇ ਤੋਂ ਮੁਕਰ ਗਿਆ। ਹਾਂਗਕਾਂਗ ਦੇ ਮੁੱਖ ਸਕੱਤਰ ਜਾਨ ਲੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ’ਚ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਨਾਗਰਿਕਾਂ ਨੂੰ ਪ੍ਰੈੱਸ ਦੀ ਆਜ਼ਾਦੀ ਅਤੇ ਇਕੱਠੇ ਹੋਣ ਦਾ ਅਧਿਕਾਰ ਦਿੰਦਾ ਹੈ। ਹਾਲਾਂਕਿ, ਵੱਡੇ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਲੋਕਤੰਤਰ ਸਮਰਥਕ ਕਈ ਵਰਕਰਾਂ ਅਤੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਾਕਿ : ਬੈਂਕ ਪ੍ਰਬੰਧਕ ਦਾ ਕਤਲ ਕਰਨ ਦੇ ਜ਼ੁਰਮ 'ਚ ਸੁਰੱਖਿਆ ਕਰਮੀ ਨੂੰ ਮੌਤ ਦੀ ਸਜ਼ਾ
NEXT STORY