ਹਾਂਗਕਾਂਗ - ਹਾਂਗਕਾਂਗ ਪੁਲਸ ਨੇ ਲੋਕ ਪ੍ਰਸਿੱਧ ਸੈਰ-ਸਪਾਟਾ ਵਾਲੀ ਥਾਂ 'ਚੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਚੀਨ ਦੀ ਸਖਤ ਚਿਤਾਵਨੀਆਂ ਦੇ ਬਾਵਜੂਦ ਇਸ ਅੰਤਰਰਾਸ਼ਟਰੀ ਆਰਥਿਕ ਕੇਂਦਰ 'ਚ ਹਿੰਸਾ ਹੋ ਰਹੀ ਹੈ। ਸ਼ਨੀਵਾਰ ਨੂੰ ਲਗਾਤਾਰ 9ਵੇਂ ਹਫਤੇ ਨੂੰ ਹਿੰਸਾ ਹੋਈ ਹੈ। ਇਹ ਸਿਮ ਸ਼ਾ ਸੁਈ 'ਚ ਹੋਈ ਹੈ। ਇਸ ਇਲਾਕੇ 'ਚ ਲਗਜ਼ਰੀ ਮਾਲ ਅਤੇ ਹੋਟਲ ਹਨ।
ਇਕ ਥਾਣੇ ਕੋਲ ਘੇਰਾਬੰਦੀ ਕੀਤੇ ਹੋਏ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੱਪੜ ਹੋਈ ਅਤੇ ਫਿਰ ਪ੍ਰਦਰਸ਼ਨਕਾਰੀਆਂ ਨੇ ਉਥੇ ਖੜੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਰੰਗ ਦਿੱਤਾ। ਪੁਲਸ ਨੇ ਪਹਿਲਾਂ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਫਿਰ ਲਾਠੀਚਾਰਜ ਕੀਤਾ। ਇਸ ਤੋਂ ਬਾਅਦ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਚੀਨ ਨਾਲ ਜੋੜਣ ਵਾਲੀਆਂ 3 ਸੁਰੰਗਾਂ 'ਚੋਂ ਇਕ ਨੂੰ ਬੰਦ ਕਰ ਦਿੱਤਾ ਜਿਸ ਕਾਰਨ ਵੱਡੇ ਪੈਮਾਨੇ 'ਤੇ ਆਵਾਜਾਈ ਰੁੱਕ ਗਈ। ਹਾਲਾਂਕਿ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਹਟਾ ਲਿਆ ਗਿਆ। ਜ਼ਿਕਰਯੋਗ ਹੈ ਕਿ ਦੱਖਣੀ ਚੀਨ ਦੇ ਅਰਧ ਖੁਦਮੁਖਤਿਆਰੀ ਆਰਥਿਕ ਕੇਂਦਰ 'ਚ ਕਰੀਬ 2 ਮਹੀਨੇ ਤੋਂ ਪ੍ਰਦਰਸ਼ਨ ਹੋ ਰਹੇ ਹਨ। ਹਵਾਲਗੀ ਬਿੱਲ ਨੂੰ ਲੈ ਕੇ ਸ਼ੁਰੂ ਹੋਇਆ ਪ੍ਰਦਰਸ਼ਨ ਦਾ ਸਿਲਸਿਲਾ ਲੋਕਤਾਂਤਰਿਕ ਸੁਧਾਰਾਂ ਦੀ ਮੰਗ ਦੇ ਅੰਦੋਲਨ 'ਚ ਤਬਦੀਲ ਹੋ ਚੁੱਕਿਆ ਹੈ।
ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਗਫੂਰ ਨੂੰ ਮਾਲਦੀਵ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY