ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਗਰਭਪਾਤ ਸਬੰਧੀ ਕਾਨੂੰਨ ਬਹਾਲ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਵੱਲੋਂ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਪੇਸ਼ ਕੀਤੇ ਗਏ ਇਕ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਹਾਲਾਂਕਿ, ਬਿੱਲ ਦੇ ਕਾਨੂੰਨ ਬਣਨ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਇਸ ਨੂੰ ਉੱਚ ਸਦਨ, ਸੈਨੇਟ ਤੋਂ ਵੀ ਮਨਜ਼ੂਰੀ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ: ਸਪੇਨ 'ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ
ਡੈਮੋਕ੍ਰੇਟਿਕ ਪਾਰਟੀ ਵੱਲੋਂ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਪੇਸ਼ ਕੀਤੇ ਗਏ ਬਿੱਲ ਨੂੰ 210 ਦੇ ਮੁਕਾਬਲੇ 219 ਵੋਟਾਂ ਨਾਲ ਪਾਸ ਕੀਤਾ ਗਿਆ। ਸਦਨ ਵਿੱਚ ਇੱਕ ਹੋਰ ਮਤੇ 'ਤੇ ਵੋਟਿੰਗ ਹੋਣੀ ਹੈ ਜਿਸ ਤਹਿਤ ਗਰਭਪਾਤ ਲਈ ਕਿਸੇ ਦੂਜੇ ਸੂਬੇ ਵਿੱਚ ਜਾਣ ਵਾਲੀਆਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੈਟਰੋਲ 18 ਰੁਪਏ ਤੇ ਡੀਜ਼ਲ 40 ਰੁਪਏ ਹੋਇਆ ਸਸਤਾ, ਇਸ ਦੇਸ਼ ਦੇ PM ਨੇ ਕੀਤਾ ਐਲਾਨ
ਦਰਅਸਲ, ਅਮਰੀਕੀ ਸੁਪਰੀਮ ਕੋਰਟ ਨੇ ਰੋ ਬਨਾਮ ਵੇਡ ਮਾਮਲੇ ਨਾਲ ਜੁੜੇ ਫ਼ੈਸਲੇ ਨੂੰ ਪਲਟ ਦਿੱਤਾ ਅਤੇ ਔਰਤਾਂ ਦੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾਇਆ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕੀ ਸੁਪਰੀਮ ਕੋਰਟ ਨੇ ਵੱਖ-ਵੱਖ ਰਾਜਾਂ ਨੂੰ ਆਪਣੀ ਸਹੂਲਤ ਅਨੁਸਾਰ ਗਰਭਪਾਤ ਕਾਨੂੰਨ ਲਾਗੂ ਕਰਨ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ: ਮਿਸ ਇੰਡੀਆ ਵਰਲਡਵਾਈਡ ਸੁੰਦਰਤਾ ਮੁਕਾਬਲੇ 'ਚ ਭਾਰਤੀ ਮੂਲ ਦੀ ਖੁਸ਼ੀ ਪਟੇਲ ਰਹੀ ਜੇਤੂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬੰਬ ਦੀ ਧਮਕੀ ਮਿਲਣ ਮਗਰੋਂ ਖਾਲ੍ਹੀ ਕਰਵਾਇਆ ਗਿਆ ਸੈਨ ਫਰਾਂਸਿਸਕੋ ਹਵਾਈ ਅੱਡਾ
NEXT STORY