ਵੈਨਕੁਵਰ/ਵਾਸ਼ਿੰਗਟਨ— ਅਮਰੀਕਾ 'ਚ ਰਹਿਣ ਵਾਲੇ ਰੈਕਸ ਡਿਕਸ ਅਤੇ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਹ ਹਿਊਸਟਨ 'ਚ ਆਏ ਹੜ੍ਹ ਤੋਂ ਬਚ ਕੇ ਮੁਸ਼ਕਲ ਨਾਲ ਵੈਨਕੁਵਰ ਪੁੱਜੇ ਹਨ। ਉਨ੍ਹਾਂ ਕੋਲ ਦੋ ਹੀ ਬੈਗ ਸਨ ਅਤੇ ਉਹ ਐਤਵਾਰ ਨੂੰ ਮਿਲੀ ਫਲਾਈਟ ਰਾਹੀਂ ਉੱਥੇ ਪੁੱਜੇ। 'ਵੈਨਕੁਵਰ ਕੌਮਾਂਤਰੀ ਹਵਾਈ ਅੱਡੇ' 'ਤੇ ਖੜ੍ਹੇ ਇਸ ਜੋੜੇ ਦੇ ਚਿਹਰੇ ਤੇ ਡਰ ਅਤੇ ਚਿੰਤਾ ਦਿਖਾਈ ਦੇ ਰਹੀ ਸੀ। 63 ਸਾਲਾ ਡਿਕਸ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੀ ਵਿਆਹ ਦੀ 35ਵੀਂ ਵਰ੍ਹੇਗੰਢ ਮਨਾ ਰਹੇ ਸਨ ਅਤੇ ਮੁਸ਼ਕਲ ਨਾਲ ਅਮਰੀਕਾ ਤੋਂ ਵੈਨਕੁਵਰ ਦੇ ਹਵਾਈ ਅੱਡੇ 'ਤੇ ਪੁੱਜੇ।
ਇਸ ਜੋੜੇ ਨੇ ਦੱਸਿਆ ਕਿ ਘਰਾਂ 'ਚ ਪਾਣੀ ਹੀ ਪਾਣੀ ਭਰਿਆ ਹੋਇਆ ਹੈ ਅਤੇ ਸਭ ਕੁੱਝ ਪਾਣੀ ਦੇ ਹਵਾਲੇ ਹੋ ਗਿਆ। ਅਮਰੀਕਾ 'ਚ ਆਏ ਤੂਫਾਨ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਘਰਾਂ 'ਚ ਲੱਕ ਤਕ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸਮਤ ਵਾਲੇ ਹਨ ਜੋ ਉਨ੍ਹਾਂ ਨੂੰ ਫਲਾਈਟ ਮਿਲ ਗਈ ਉਂਝ ਤਾਂ ਬਹੁਤ ਸਾਰੀਆਂ ਉਡਾਣਾਂ ਰੱਦ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਰਾ ਸਾਮਾਨ ਲਾਪਤਾ ਹੋ ਗਿਆ ਹੈ ਤੇ ਉਹ ਸ਼ਾਪਿੰਗ ਕਰਨ ਜਾ ਰਹੇ ਹਨ। ਇਸ ਜੋੜੇ ਦਾ ਬਾਕੀ ਪਰਿਵਾਰ ਅਮਰੀਕਾ ਦੇ ਅਲਾਸਕਾ 'ਚ ਹੈ।
8 ਸਾਲ ਤੋਂ ਰਹਿ ਰਹੇ ਸਨ ਇਕ੍ੱਠੇ, ਅਚਾਨਕ ਪਤੀ ਨੂੰ ਪਤਾ ਲੱਗਾ ਪਤਨੀ ਦਾ ਇਹ ਸੱਚ
NEXT STORY