ਇੰਟਰਨੈਸ਼ਨਲ ਡੈਸਕ : ਯਮਨ ਦੇ ਹਾਊਤੀ ਬਾਗ਼ੀਆਂ ਨੇ 15 ਸਤੰਬਰ ਨੂੰ ਇਜ਼ਰਾਈਲ 'ਤੇ ਮਿਜ਼ਾਈਲਾਂ ਨਾਲ ਜ਼ਬਰਦਸਤ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲਾਂ ਨਾਲ ਕੀਤਾ ਗਿਆ। ਮਿਜ਼ਾਈਲਾਂ ਨੇ 2040 ਕਿਲੋਮੀਟਰ ਦੀ ਦੂਰੀ ਸਿਰਫ਼ ਸਾਢੇ 11 ਮਿੰਟਾਂ ਵਿਚ ਤੈਅ ਕੀਤੀ। ਹੁਣ ਦੁਨੀਆ ਹੈਰਾਨ ਹੈ ਕਿ ਹਾਊਤੀ ਬਾਗ਼ੀਆਂ ਕੋਲ ਇਹ ਤਕਨੀਕ ਕਿੱਥੋਂ ਆਈ?
ਹਾਊਤੀ ਫ਼ੌਜੀ ਬੁਲਾਰੇ ਯਾਹੀਆ ਸਾਰਿਆ ਨੇ ਦੱਸਿਆ ਕਿ ਸਾਡੀਆਂ ਮਿਜ਼ਾਈਲਾਂ ਨੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲੀ ਬਲਾਂ ਨੇ ਕਿਹਾ ਕਿ ਹਵਾਈ ਸਾਇਰਨ ਵੱਜ ਰਹੇ ਸਨ। ਨਾਲ ਹੀ ਧਮਾਕਿਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਆਇਰਨ ਡੋਮ ਅਤੇ ਐਰੋ ਏਅਰ ਡਿਫੈਂਸ ਸਿਸਟਮ ਦੁਆਰਾ ਅਸਮਾਨ ਵਿਚ ਹੀ ਕਈ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ। ਪਰ ਕੁਝ ਮਿਜ਼ਾਈਲਾਂ ਡਿੱਗੀਆਂ ਹਨ, ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ।
ਓਧਰ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਾਊਤੀ ਬਾਗ਼ੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਯਮਨ ਵਿਚ ਅਜਿਹੀਆਂ ਮਿਜ਼ਾਈਲਾਂ ਕਿੱਥੋਂ ਆਈਆਂ। ਯਮਨ ਦੇ ਬਾਗ਼ੀਆਂ ਨੂੰ ਈਰਾਨ ਤੋਂ ਅਜਿਹੀਆਂ ਸ਼ਕਤੀਸ਼ਾਲੀ ਬੈਲਿਸਟਿਕ ਮਿਜ਼ਾਈਲਾਂ ਮਿਲ ਸਕਦੀਆਂ ਹਨ ਪਰ ਈਰਾਨ ਕੋਲ 1400 ਕਿਲੋਮੀਟਰ ਫ਼ਤਿਹ-1 ਹਾਈਪਰਸੋਨਿਕ ਮਿਜ਼ਾਈਲ ਵੀ ਹੈ ਜਿਹੜੀ ਇੰਨੀ ਦੂਰ ਨਹੀਂ ਜਾ ਸਕਦੀ।
ਹਾਊਤੀ ਬਾਗ਼ੀਆਂ ਨੇ ਵੀਡੀਓ ਜਾਰੀ ਕੀਤਾ ਪਰ ਮਿਜ਼ਾਈਲ ਦਾ ਨਾਂ ਨਹੀਂ ਦੱਸਿਆ
ਯਾਹੀਆ ਨੇ ਦੱਸਿਆ ਕਿ ਸਾਡੀਆਂ ਮਿਜ਼ਾਈਲਾਂ ਨੇ 11 ਮਿੰਟਾਂ 'ਚ ਇਜ਼ਰਾਈਲ ਦੇ ਯਾਫਾ ਇਲਾਕੇ 'ਚ ਫੌਜੀ ਨਿਸ਼ਾਨੇ 'ਤੇ ਹਮਲਾ ਕੀਤਾ। ਜਦੋਂਕਿ ਦੂਰੀ 2040 ਕਿਲੋਮੀਟਰ ਸੀ। ਇਨ੍ਹਾਂ ਮਿਜ਼ਾਈਲਾਂ ਨੇ 20 ਲੱਖ ਇਜ਼ਰਾਈਲੀ ਲੋਕਾਂ ਵਿਚ ਡਰ ਪੈਦਾ ਕਰ ਦਿੱਤਾ ਹੈ। ਯਾਹੀਆ ਨੇ ਇਸ ਮਿਜ਼ਾਈਲ ਦਾ ਨਾਂ ਨਹੀਂ ਦੱਸਿਆ ਪਰ ਇਸ ਦਾ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਕਿਸੇ ਵੀ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਨੇ ਸਾਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ। ਇਹ ਸਾਰੀਆਂ ਮਿਜ਼ਾਈਲਾਂ ਬੈਲਿਸਟਿਕ ਸਨ ਪਰ ਆਪਣੇ ਰਸਤੇ 'ਚ ਇਨ੍ਹਾਂ ਨੇ ਕੁਝ ਸਮੇਂ ਲਈ ਹਾਈਪਰਸੋਨਿਕ ਸਪੀਡ ਹਾਸਲ ਕਰ ਲਈ ਸੀ। ਆਈਆਂ ਸਾਰੀਆਂ ਮਿਜ਼ਾਈਲਾਂ ਵਿੱਚੋਂ ਸਿਰਫ 20 ਡਿੱਗੀਆਂ ਪਰ ਖੁੱਲ੍ਹੇ ਖੇਤਰਾਂ ਵਿਚ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਮਿਜ਼ਾਈਲਾਂ ਨੂੰ ਟ੍ਰੈਕ ਨਹੀਂ ਕਰ ਸਕੇ ਅਮਰੀਕੀ ਜੰਗੀ ਬੇੜੇ ਅਤੇ ਸਾਊਦੀ ਅਰਬ
ਸਮੱਸਿਆ ਇਹ ਹੈ ਕਿ ਯਮਨ ਤੋਂ ਇਜ਼ਰਾਈਲ ਜਾਂਦੇ ਸਮੇਂ ਲਾਲ ਸਾਗਰ ਵਿਚ ਮੌਜੂਦ ਅਮਰੀਕੀ ਜੰਗੀ ਬੇੜੇ ਮਾਈਕਲ ਮਰਫੀ ਅਤੇ ਫਰੈਂਕ ਈ ਪੀਟਰਸਰ ਜੂਨੀਅਰ ਅਤੇ ਐੱਫਐੱਸ ਸ਼ੈਵਲੀਅਰ ਪਾਲ ਮਿਜ਼ਾਈਲਾਂ ਨੂੰ ਰੋਕ ਨਹੀਂ ਸਕੇ। ਨਾ ਤਾਂ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਅਤੇ ਨਾ ਹੀ ਸਾਊਦੀ ਅਰਬ ਇਸ ਨੂੰ ਰੋਕ ਸਕੇ।
ਨੇਪਾਲ ਦੇ PM ਓਲੀ ਬਰਫ ਪਿਘਲਣ ਅਤੇ ਸਮੁੰਦਰ ਦਾ ਪੱਧਰ ਵਧਣ ਦਾ ਉਠਾਉਣਗੇ ਮੁੱਦਾ
NEXT STORY