ਰੋਮ (ਕੈਂਥ) : ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਆਉਂਦੇ ਕਸਬੇ ਮਨੇਰਬੀਓ ਵਿਖੇ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੇਰਬੀਓ ਵਲੋਂ ਇਨਕਲਾਬ ਦੇ ਮੋਢੀ ਸਮਤਾ ਸਮਾਨਤਾ ਦੀ ਆਵਾਜ਼ ਬੁਲੰਦ ਕਰਨ ਵਾਲੇ ਸਤਿਗੁਰ ਰਵਿਦਾਸ ਜੀ ਮਹਾਰਾਜ ਦਾ 645ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂਘਰ ਦੇ ਪ੍ਰਧਾਨ ਅਮਰੀਕ ਲਾਲ ਦੋਲੀਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਅਪ੍ਰੈਲ ਦਿਨ ਐਤਵਾਰ ਨੂੰ ਗੁਰੂਘਰ ਦੀ ਨਵੀਂ ਤੇ ਵਿਸ਼ਾਲ ਇਮਾਰਤ ’ਚ ਇਹ ਪਹਿਲਾ ਜਨਮ ਦਿਹਾੜਾ ਮਨਾਉਣ ਜਾ ਰਹੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਦਾ ਦਾਅਵਾ, ਯੂਕ੍ਰੇਨ 'ਚ ਰੂਸ ਕਰ ਸਕਦਾ ਹੈ 'ਫਾਸਫੋਰਸ ਹਥਿਆਰਾਂ' ਦੀ ਵਰਤੋਂ
ਜਿਸ ਦੌਰਾਨ ਸ੍ਰੀ ਅਖੰਡ ਜਾਪ ਪਾਵਨ ਅੰਮ੍ਰਿਤਬਾਣੀ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ, ਜਿਸ ’ਚ ਪ੍ਰਸਿੱਧ ਕੀਰਤਨੀ ਜਥੇ ਅਤੇ ਬੁਲਾਰੇ ਹਿੱਸਾ ਲੈਣਗੇ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਸਬੰਧੀ ਚਾਨਣਾ ਪਾਉਣਗੇ। ਉਨ੍ਹਾਂ ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਹੈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
‘
ਇਮਰਾਨ ਦੇ ਜਾਣ ਤੋਂ ਖੁਸ਼ ਪਾਕਿ ਮੀਡੀਆ, ਸੱਤਾ ਪਰਿਵਰਤਨ ਦਾ ਕੀਤਾ ਸਵਾਗਤ, ਕਿਹਾ-ਟਲਿਆ 'ਵਿਨਾਸ਼ਕਾਰੀ ਟਕਰਾਅ
NEXT STORY