ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਮਹਾਮਾਰੀ ਨੇ ਬਹੁਤੇ ਲੋਕਾਂ ਨੂੰ ਆਪਣੇ ਲਈ ਰੋਜ਼ੀ-ਰੋਟੀ ਕਮਾਉਣ ਤੋਂ ਵੀ ਮੁਹਤਾਜ ਕਰ ਦਿੱਤਾ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜੋ ਸੰਕਟ ਦੇ ਸਮੇਂ ਲੋਕਾਂ ਦੀ ਮਦਦ ਕਰਨ ਦਾ ਯਤਨ ਕਰਦੀਆਂ ਹਨ।
ਅਜਿਹੀ ਇਕ ਸਹਾਇਤਾ ਟੈਕਸਾਸ ਵਿਚ ਵੇਖਣ ਨੂੰ ਮਿਲੀ, ਜਿੱਥੇ ਥੈਂਕਸਗਿਵਿੰਗ ਛੁੱਟੀ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੇ ਸ਼ਨੀਵਾਰ ਨੂੰ ਡੱਲਾਸ ਵਿਚ ਉੱਤਰੀ ਟੈਕਸਾਸ ਫੂਡ ਬੈਂਕ (ਐੱਨ. ਟੀ. ਐੱਫ. ਬੀ.) ਤੋਂ ਭੋਜਨ ਪ੍ਰਾਪਤ ਕਰਨ ਲਈ ਕਾਰਾਂ ਸਣੇ ਲੰਮੀਆਂ ਕਤਾਰਾਂ ਲਾਈਆਂ। ਐੱਨ. ਟੀ. ਐੱਫ. ਬੀ. ਦੇ ਸੀਨੀਅਰ ਮਾਰਕੀਟਿੰਗ ਅਤੇ ਸੰਚਾਰ ਵਿਭਾਗ ਦੀ ਸੀਨੀਅਰ ਡਾਇਰੈਕਟਰ, ਐਨਾ ਕੁਰੀਅਨ ਅਨੁਸਾਰ 5 ਘੰਟੇ ਦੇ ਇਸ ਪ੍ਰੋਗਰਾਮ ਦੌਰਾਨ 6,000 ਤੋਂ ਵੱਧ ਕਾਰਾਂ ਅਤੇ ਲਗਭਗ 25,000 ਲੋਕਾਂ ਦੀ ਸੇਵਾ ਫੂਡ ਬੈਂਕ ਦੇ ਸਟਾਫ਼ ਵਲੋਂ ਕੀਤੀ ਗਈ। ਇਸ ਫੂਡ ਬੈਂਕ ਨੇ "ਡਰਾਇਵ-ਥਰੂ ਮੋਬਾਈਲ ਪੈਂਟਰੀ" ਅਧੀਨ ਪਰਿਵਾਰਾਂ ਨੂੰ 600000 ਪੌਂਡ ਭੋਜਨ ਵੰਡਿਆ, ਜਿਨ੍ਹਾਂ ਵਿਚ ਸੁੱਕੇ ਉਤਪਾਦ, ਰੋਟੀ ਅਤੇ ਤਾਜ਼ੇ ਫਲ ਆਦਿ ਸ਼ਾਮਲ ਸਨ। ਇਸ ਦੇ ਇਲਾਵਾ 7,280 ਟਰਕੀ ਪੰਛੀ ਵੀ ਦਿੱਤੇ ਗਏ, ਜੋ ਖਾਣ ਲਈ ਚੰਗਾ ਸਮਝਿਆ ਜਾਂਦਾ ਹੈ।
ਇਸ ਸੰਸਥਾ ਦੀ ਵੈੱਬਸਾਈਟ ਅਨੁਸਾਰ ਇਸ ਨੇ ਮਾਰਚ ਤੋਂ ਸਤੰਬਰ ਤੱਕ 63 ਮਿਲੀਅਨ ਪੌਂਡ ਤੋਂ ਵੱਧ ਭੋਜਨ ਵੰਡਿਆ ਹੈ ਜੋ ਕਿ 2019 ਦੇ ਮੁਕਾਬਲੇ 45% ਵੱਧ ਹੈ। ਸੰਸਥਾ ਦੀ ਡਾਇਰੈਕਟਰ ਕੁਰੀਅਨ ਅਨੁਸਾਰ ਮਹਾਮਾਰੀ ਦੌਰਾਨ ਭੋਜਨ ਦੀ ਅਸੁਰੱਖਿਆ ਦਾ ਅਨੁਭਵ ਕਰਨ ਵਾਲੇ ਲੋਕਾਂ ਵਿਚ ਵਾਧਾ ਇਕੱਲੇ ਟੈਕਸਾਸ ਤੱਕ ਹੀ ਸੀਮਿਤ ਨਹੀਂ ਬਲਕਿ ਇਹ ਦੇਸ਼ ਭਰ ਵਿਚ ਹੈ।
ਇਟਲੀ ਤੇ ਸਪੇਨ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੁਣ ਤੱਕ ਸਭ ਤੋ ਵੱਧ ਮੌਤਾਂ
NEXT STORY