ਅਫਗਾਨਿਸਤਾਨ - ਸੂਬਾਈ ਪੁਲਸ ਦੇ ਬੁਲਾਰੇ ਮੁਹੰਮਦ ਯੂਸਫ ਇਸਰਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਪੂਰਬੀ ਅਫਗਾਨਿਸਤਾਨ ਦੇ ਵਾਰਦਕ ਸੂਬੇ 'ਚ ਜੰਗ ਤੋਂ ਬਚਿਆ ਇਕ ਵਿਸਫੋਟਕ ਯੰਤਰ ਧਮਾਕਾ ਹੋਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਘਾਤਕ ਹਾਦਸਾ ਸੋਮਵਾਰ ਨੂੰ ਜਲਰੀਜ਼ ਜ਼ਿਲੇ ਦੇ ਸਨਗਾਲਖ ਪਿੰਡ 'ਚ ਵਾਪਰਿਆ ਜਦੋਂ ਬੱਚਿਆਂ ਨੇ ਖਿਡੌਣੇ ਵਰਗਾ ਸਾਮਾਨ ਲੱਭ ਲਿਆ ਅਤੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਅਫਗਾਨਿਸਤਾਨ ਦੁਨੀਆ ਦੇ ਸਭ ਤੋਂ ਵੱਧ ਖਾਣਾਂ ਨਾਲ ਦੂਸ਼ਿਤ ਦੇਸ਼ਾਂ ’ਚੋਂ ਇਕ ਹੈ ਕਿਉਂਕਿ ਪਿਛਲੇ 4 ਦਹਾਕਿਆਂ ਤੋਂ ਜੰਗਾਂ ਤੋਂ ਬਚੇ ਹੋਏ ਵਿਸਫੋਟਕ ਯੰਤਰ ਅਤੇ ਅਣ-ਵਿਸਫੋਟ ਮਾਈਨ ਦਰ ਮਹੀਨੇ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਮਾਰਦੇ ਹਨ, ਜਿਨ੍ਹਾਂ ’ਚ ਜ਼ਿਆਦਾਤਰ ਬੱਚੇ ਹਨ, ਦੀਆਂ ਜਾਨਾਂ ਲੈ ਲੈਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਿਲੀਪੀਨਜ਼ 'ਚ ਬੰਬ ਧਮਾਕਾ, ਇੱਕ ਵਿਅਕਤੀ ਦੀ ਮੌਤ
NEXT STORY