ਬਰੈਂਪਟਨ (ਰਾਜ ਗੋਗਨਾ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਨੇਡਾ ਦਾ ਪਰਿਵਾਰਿਕ ਵਿਸ਼ਾਲ 'ਪੰਜਾਬ ਡੇਅ ਮੇਲਾ' ਇਥੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਮੇਲੇ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਜਨਤਾ ਦਾ ਸਭ ਦਾ ਹਰਮਨ ਪਿਆਰਾ ਤੇ ਪਰਿਵਾਰਿਕ ਮੇਲਾ ਜਿਸ ਦਾ ਟਾਈਟਲ ‘ਪੰਜਾਬ ਡੇਅ’ ਇਸ ਵਾਰ ਮਿਤੀ 28 ਅਗਸਤ ਦਿਨ ਐਤਵਾਰ ਨੂੰ ਬਰੈਂਪਟਨ ਦੀ ਫੇਅਰਗਰਾਊਂਡ ਵਿਖੇ ਹੋਣ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਵੱਲੋਂ ਵੀਜ਼ੇ ਰੱਦ ਕਰਨ ਦੀ ਦਰ 'ਚ ਲਗਾਤਾਰ ਵਾਧਾ, ਪੰਜਾਬੀ ਹੋਏ ਸਭ ਤੋਂ ਵੱਧ ਪ੍ਰਭਾਵਿਤ
ਮੇਲੇ ਦੇ ਵਿੱਚ 11:00 ਤੋਂ 1:00 ਵਜੇ ਤੱਕ ਭੈਣਾਂ ਲਈ ਤੀਆਂ ਦਾ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਹੋਵੇਗਾ। ਇਸ ਤੋਂ ਇਲਾਵਾ ਸੀਨ ਦੀ ਬਾਜ਼ੀ, ਟਰੱਕ ,ਮੋਟਰਸਾਈਕਲ ਤੇ ਜੀਪ ਸ਼ੋਅ,ਦੇ ਨਾਲ ਕਬੂਤਰਬਾਜ਼ੀ ਹੋਵੇਗੀ।ਫਿਰ ਦਰਸ਼ਕਾਂ ਦੇ ਮਨੋਰੰਜਨ ਲਈ ਖੁੱਲ੍ਹਾ ਅਖਾੜਾ ਸ਼ਾਮ ਦੇ 08:00 ਵਜੇ ਤੱਕ ਹੋਵੇਗਾ।ਜਿਸ ਵਿੱਚ ਕਈ ਗਾਇਕ ਸ਼ਾਮਿਲ ਹੋ ਰਹੇ ਹਨ, ਜਿੰਨਾਂ ਵਿੱਚ ਜੌਰਡਨ ਸੰਧੂ,ਸਿਮਰ ਦੋਰਾਹਾ,ਬਾਨੀ ਸੰਧੂ,ਰਣਜੀਤ ਮਨੀ,ਦਿਲਪ੍ਰੀਤ ਢਿੱਲੋ,ਦੀਪ ਸਿੱਧੂ,ਜੈਸਮੀਨ ਜੱਸੀ,ਪ੍ਰਵੀਨ ਦਰਦੀ,ਹਰਜੀਤ ਸਿੱਧੂ ,ਦੀਪਾ ਜ਼ੈਲਦਾਰ ,ਅਦੀਬ ਸਾਜਨ ਤੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਹਨ।ਕਿਸੇ ਵੀ ਜਾਣਕਾਰੀ ਜਾਂ ਸਪਾਂਸ਼ਰਸ਼ਿਪ ਲਈ ਤੁਸੀ ਹੇਠ ਲਿਖੇ ਫ਼ੋਨ ਨੰਬਰਾਂ 416- 894- 9400 ਜਾਂ 519—577– 5577 ਜਾਂ 416 -904 -7323 'ਤੇ ਸੰਪਰਕ ਕਰ ਸਕਦੇ ਹੋ।
ਬ੍ਰਿਟੇਨ : PM ਦੀ ਦੌੜ ’ਚ ਪੱਛੜੇ ਰਿਸ਼ੀ ਸੁਨਕ, ਲਿਜ਼ ਟਰੱਸ ਨੇ ਬਣਾਈ ਬੜ੍ਹਤ
NEXT STORY