ਇੰਟਰਨੈਸ਼ਨਲ ਡੈਸਕ– ਦਲੀਆ ਸਲੀਮ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਿਤਾ ਨੂੰ ਕੈਨੇਡੀਅਨ ਸਰਕਾਰ ਤੋਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਦੋਂ ਘਿਰੇ ਹੋਏ ਗਾਜ਼ਾ ਪੱਟੀ ਤੋਂ ਬਚ ਪਾਉਣਗੇ। ਜਿਥੋਂ ਤਕ ਉਹ ਜਾਣਦੀ ਹੈ, ਉਸ ਦੇ 66 ਸਾਲਾ ਪਿਤਾ ਸਾਮੀ ਇਲਾਕੇ ਦੇ ਦੱਖਣੀ ਹਿੱਸੇ ’ਚ ਇਕ ਖਾਲੀ ਜਗ੍ਹਾ ’ਤੇ ਇਕ ਤੰਬੂ ’ਚ ਸੌਂ ਰਹੇ ਹਨ, ਇਸ ਖ਼ਬਰ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਨ੍ਹਾਂ ਦਾ ਨਾਂ ਰਾਫਾ ਪਾਰ ਕਰਨ ਦੀ ਇਜਾਜ਼ਤ ਦੇਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਲਿਸਟ ’ਚ ਜੋੜਿਆ ਜਾਵੇਗਾ।
ਉਹ ਮਿਸਰ ਦੀ ਸਰਹੱਦ ਪਾਰ ਕਰਨ ਤੇ ਕੈਨੇਡਾ ਵਾਪਸ ਆਉਣ। ਉਸ ਦੇ ਪਿਤਾ ਨੂੰ ਫੋਨ ਸੇਵਾ ਬੰਦ ਹੋਣ ਤੋਂ ਬਾਅਦ ਤੋਂ ਸੰਪਰਕ ਕਰਨਾ ਮੁਸ਼ਕਿਲ ਹੋ ਗਿਆ ਹੈ ਤੇ ਉਹ ਮੁੱਖ ਰੂਪ ਨਾਲ ਆਪਣੇ ਆਲੇ-ਦੁਆਲੇ ਮੌਜੂਦ ਹੋਰਨਾਂ ਲੋਕਾਂ ਦੇ ਮਾਧਿਅਮ ਰਾਹੀਂ ਇਕ-ਦੂਜੇ ਨੂੰ ਸੁਨੇਹਾ ਭੇਜਣ ਤਕ ਸੀਮਤ ਰਹਿ ਗਏ ਹਨ।
ਉਸ ਨੂੰ ਖ਼ਬਰ ਮਿਲੀ ਕਿ ਉਹ ਆਖਿਰਕਾਰ ਸੋਮਵਾਰ ਨੂੰ ਨਿਕਲ ਸਕਣਗੇ ਪਰ ਫਿਰ ਪਤਾ ਲੱਗਾ ਕਿ ਗਾਜ਼ਾ ਤੇ ਮਿਸਰ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਗਈ ਹੈ। ਉਹ ਇਹ ਪਤਾ ਲਗਾਉਣ ਲਈ ਕਿ ਇਸ ਦਾ ਕੀ ਮਤਲਬ ਹੋਵੇਗਾ, ਗਲੋਬਲ ਅਫੇਅਰਸ ਕੈਨੇਡਾ ਦੇ ਇਕ ਏਜੰਟ ਕੋਲ ਪਹੁੰਚੀ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ 'ਚ ਪਹਿਲੇ ਸਿੱਖ ਸੈਨਿਕ ਦੀ ਯਾਦ 'ਚ ਸਮਾਰੋਹ ਆਯੋਜਿਤ, ਦਿੱਤੀ ਗਈ ਸ਼ਰਧਾਂਜਲੀ
ਲੰਡਨ, ਓਂਟਾਰੀਓ ’ਚ ਰਹਿਣ ਵਾਲੇ ਸਲੀਮ ਨੇ ਕਿਹਾ, ‘‘ਉਹ ਮੇਰੇ ਕੋਲ ਵਾਪਸ ਆਏ ਤੇ ਕਿਹਾ ਕਿ ਨਹੀਂ, ਉਨ੍ਹਾਂ ਨੂੰ ਸੋਮਵਾਰ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਸਰਹੱਦ ਬੰਦ ਹੈ ਤੇ ਦੇਰੀ ਹੋਵੇਗੀ।’’ ਗਲੋਬਲ ਅਫੇਅਰਸ ਕੈਨੇਡਾ ਨੇ ਉਨ੍ਹਾਂ ਨੂੰ ਤੇ ਹੋਰ ਪਰਿਵਾਰਾਂ ਨੂੰ ਇਕ ਈਮੇਲ ਭੇਜ ਕੇ ਸੂਚਿਤ ਕੀਤਾ ਕਿ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਤੇ ਪਰਿਵਾਰ ਦੇ ਮੈਂਬਰਾਂ ਲਈ ਨਿਕਾਸੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹੈ ਪਰ ਏਜੰਸੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਰਫ਼ਾ ਸਰਹੱਦ ਮੁੜ ਕਦੋਂ ਖੁੱਲ੍ਹੇਗੀ?
ਗਾਜ਼ਾ ’ਚ ਬਾਰਡਰ ਕ੍ਰਾਸਿੰਗ ਲਈ ਜਨਰਲ ਅਥਾਰਟੀ ਦੀ ਨਿਕਾਸੀ ਸੂਚੀ, ਜਿਵੇਂ ਕਿ ਵਿਆਪਕ ਰੂਪ ਨਾਲ ਸਾਂਝੀ ਕੀਤੀ ਗਈ ਗੂਗਲ ਸਪ੍ਰੈੱਡਸ਼ੀਟ ’ਤੇ ਦਰਸਾਈ ਗਈ ਹੈ, ਸ਼ੁੱਕਰਵਾਰ ਰਾਤ ਤੋਂ ਅਪਡੇਟ ਨਹੀਂ ਕੀਤੀ ਗਈ ਹੈ। ਗਲੋਬਲ ਮਾਮਲਿਆਂ ਨੇ ਕਿਹਾ ਕਿ ਸੰਘੀ ਸਰਕਾਰ ਗਾਜ਼ਾ ਪੱਟੀ ’ਚ 596 ਕੈਨੇਡੀਅਨ ਲੋਕਾਂ, ਸਥਾਈ ਨਿਵਾਸੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ’ਚ ਹੈ। ਇਨ੍ਹਾਂ ’ਚੋਂ ਲਗਭਗ 450 ਲੋਕ ਉਹ ਹਨ, ਜੋ ਗਾਜ਼ਾ ਛੱਡਣਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਸਟ੍ਰੇਲੀਆ : ਡਾਇਨਿੰਗ ਏਰੀਆ 'ਚ ਦਾਖਲ ਹੋਈ ਕਾਰ; 5 ਲੋਕਾਂ ਦੀ ਦਰਦਨਾਕ ਮੌਤ
NEXT STORY