ਲਾਹੌਰ (ਏ. ਐੱਨ. ਆਈ.)-ਪਾਕਿਸਤਾਨ ਦੇ ਲਾਹੌਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਣ ਅਤੇ ਸ਼ਹਿਰ ’ਚ ਕੰਟੇਨਰ ਲਗਾਉਣ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਰਾਤ ਨੂੰ ਮੀਨਾਰ-ਏ-ਪਾਕਿਸਤਾਨ ਵਿਖੇ ਇਕ ਵੱਡੀ ਰੈਲੀ ਕਰਨ ’ਚ ਕਾਮਯਾਬ ਰਹੇ। ਦੇਸ਼ ਦੇ ਮੀਡੀਆ ਨੇ ਪੀ. ਐੱਮ. ਐੱਲ.-ਐੱਨ. ਦੀ ਸਰਕਾਰ ਦੇ ਦਬਾਅ ਕਾਰਨ ਪ੍ਰੋਗਰਾਮ ਦਾ ਪ੍ਰਸਾਰਣ ਨਹੀਂ ਕੀਤਾ। ਸਰਕਾਰ ਨੂੰ ਫ਼ੌਜ ਦਾ ਸਮਰਥਨ ਹਾਸਲ ਹੈ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਅਦਾਲਤ ’ਚ ਕੀਤਾ ਗਿਆ ਪੇਸ਼
ਇਮਰਾਨ ਖ਼ਾਨ ਨੇ ਬੁਲੇਟ ਪਰੂਫ ਸ਼ੀਸ਼ੇ ਦੇ ਪਿੱਛੇ ਖੜ੍ਹੇ ਹੋ ਕੇ ਰੈਲੀ ਨੂੰ ਸੰਬੋਧਨ ਕੀਤਾ। ਖ਼ਾਨ ’ਤੇ ਪਹਿਲਾਂ ਹਮਲਾ ਹੋ ਚੁੱਕਾ ਹੈ। ਇਤਿਹਾਸਕ ਪਾਰਕ ’ਚ ਵੱਡੀ ਗਿਣਤੀ ਵਿਚ ਔਰਤਾਂ ਵੀ ਇਕੱਠੀਆਂ ਹੋਈਆਂ। ਇਮਰਾਨ ਖ਼ਾਨ ਦੀ ਰੈਲੀ ਨੂੰ ਅਸਫ਼ਲ ਕਰਨ ਲਈ ਪੁਲਸ ਨੇ ਮੀਨਾਰ-ਏ-ਪਾਕਿਸਤਾਨ ਨੂੰ ਜਾਣ ਵਾਲੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਕੰਟੇਨਰ ਅਤੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਸੀ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਲੋਕ ਲੰਮੀ ਦੂਰੀ ਤੋਂ ਪੈਦਲ ਚੱਲ ਕੇ ਸਮਾਗਮ ਵਾਲੀ ਥਾਂ ’ਤੇ ਪੁੱਜੇ। ਰੈਲੀ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ 2,000 ਤੋਂ ਵੱਧ ਵਰਕਰਾਂ ਨੂੰ ਗ੍ਰਿਫ਼ਤਾਰ ਅਤੇ ਤਸ਼ੱਦਦ ਕਰਨ ਲਈ ਪੀ. ਐੱਮ. ਐੱਲ.-ਐੱਨ. ਦੀ ਅਗਵਾਈ ਵਾਲੀ ਸਰਕਾਰ ਅਤੇ ਉਸ ਦੇ ਆਕਾਵਾਂ (ਅਸਿੱਧੇ ਤੌਰ ’ਤੇ ਫ਼ੌਜ) ਨੂੰ ਲੰਮੇ ਹੱਥੀਂ ਲੈਂਦਿਆਂ ਇਮਰਾਨ ਖ਼ਾਨ ਨੇ ਕਿਹਾ, ‘ਇਕ ਗੱਲ ਤਾਂ ਸਪੱਸ਼ਟ ਹੈ ਕਿ ਸੱਤਾ ’ਚ ਜੋ ਵੀ ਹੋਵੇਗਾ, ਉਸ ਨੂੰ ਅੱਜ ਸੰਦੇਸ਼ ਜਾਵੇਗਾ ਕਿ ਲੋਕਾਂ ਦੇ ਜਨੂੰਨ ਨੂੰ ਰੁਕਾਵਟਾਂ ਅਤੇ ਕੰਟੇਨਰਾਂ ਨਾਲ ਨਹੀਂ ਦਬਾਇਆ ਜਾ ਸਕਦਾ।’
ਇਹ ਖ਼ਬਰ ਵੀ ਪੜ੍ਹੋ : ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ ਗੋਲਡਨ ਹੈਟ੍ਰਿਕ, ਨਿਖਤ ਜ਼ਰੀਨ ਨੇ ਜਿੱਤਿਆ ਸੋਨ ਤਮਗਾ
ਉਨ੍ਹਾਂ ਨੇ ਸੱਤਾਧਾਰੀ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਦੇਸ਼ ਨੂੰ ਆਰਥਿਕ ਮੰਦਹਾਲੀ ’ਚੋਂ ਕੱਢਣ ਦਾ ਏਜੰਡਾ ਹੈ ਤਾਂ ਉਹ (ਇਮਰਾਨ ਖ਼ਾਨ) ਘਰ ਬੈਠਣ ਲਈ ਤਿਆਰ ਹਨ। ਖ਼ਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿਚ ਸੱਤਾ ਦੇ ਗਲਿਆਰੇ ਅੱਜ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਦੇਸ਼ ਦੀ ਸਮੱਸਿਆ ਸਿਰਫ਼ ਇਮਰਾਨ ਖ਼ਾਨ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਦਰਜ ਕੇਸਾਂ ਦੀ ਗਿਣਤੀ ‘ਸੈਂਚੁਰੀ’ ਪੂਰੀ ਕਰ ਚੁੱਕੀ ਹੈ ਅਤੇ ਸ਼ਾਇਦ 150 ਨੂੰ ਵੀ ਪਾਰ ਕਰ ਜਾਵੇ। ਇਸ ਦੇਸ਼ ’ਚ ਗ਼ਰੀਬ ਆਪਣੀ ਸਾਰੀ ਉਮਰ ਝੂਠੇ ਕੇਸ ਲੜਨ ’ਚ ਗੁਜ਼ਾਰ ਦਿੰਦੇ ਹਨ। ਜੇਕਰ ਕਾਨੂੰਨ ਦਾ ਰਾਜ ਨਹੀਂ ਹੋਵੇਗਾ ਤਾਂ ਪਾਕਿਸਤਾਨ ਦਾ ਕੋਈ ਭਵਿੱਖ ਨਹੀਂ ਹੈ।
ਟਿਊਨੀਸ਼ੀਆ 'ਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 29
NEXT STORY