ਬ੍ਰਿਜਟਾਊਨ (ਏਪੀ)- ਤੂਫਾਨ ‘ਬੇਰੀਲ’ ਨੇ ਦੱਖਣ-ਪੂਰਬੀ ਕੈਰੇਬੀਅਨ ਟਾਪੂਆਂ ਵਿੱਚ ਭਾਰੀ ਤਬਾਹੀ ਮਚਾਈ ਹੈ ਅਤੇ ਪੰਜਵੀਂ ਸ਼੍ਰੇਣੀ ਦੇ ਰੂਪ ਵਿੱਚ ਮਜ਼ਬੂਤ ਹੋ ਗਿਆ ਹੈ। ਸੋਮਵਾਰ ਨੂੰ ਗ੍ਰੇਨਾਡਾ ਦੇ ਕੈਰੀਕਾਉ ਟਾਪੂ 'ਤੇ ਲੈਂਡਫਾਲ ਕਰਨ ਤੋਂ ਬਾਅਦ 'ਬੇਰੀਲ' ਦੱਖਣ-ਪੂਰਬੀ ਕੈਰੇਬੀਅਨ ਖੇਤਰ 'ਚ ਪਹੁੰਚ ਗਿਆ, ਜਿਸ ਨਾਲ ਇੱਥੇ ਘਰਾਂ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਛੱਤਾਂ ਨੂੰ ਨੁਕਸਾਨ ਪਹੁੰਚਿਆ।
ਇਸ ਨੇ ਕੈਰੀਕਾਉ ਟਾਪੂ 'ਤੇ ਸ਼੍ਰੇਣੀ ਚਾਰ ਤੂਫਾਨ ਦੇ ਰੂਪ ਵਿੱਚ ਲੈਂਡਫਾਲ ਕੀਤਾ ਜੋ ਲਗਾਤਾਰ ਮਜ਼ਬੂਤ ਹੁੰਦਾ ਰਿਹਾ। ਸੋਮਵਾਰ ਦੇਰ ਰਾਤ, ਬੇਰੀਲ ਦੀ ਹਵਾ ਦੀ ਗਤੀ 160 ਮੀਲ ਪ੍ਰਤੀ ਘੰਟਾ (260 ਕਿਲੋਮੀਟਰ ਪ੍ਰਤੀ ਘੰਟਾ) ਤੱਕ ਵਧ ਗਈ। ਆਉਣ ਵਾਲੇ ਦਿਨਾਂ ਵਿੱਚ ਇਸ ਦੀ ਰਫ਼ਤਾਰ ਵਿੱਚ ਹੋਰ ਬਦਲਾਅ ਹੋਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਚੋਣਾਂ : ਅਮਰੀਕੀ ਸੈਨੇਟਰ ਨੇ ਅਸ਼ਵਿਨ ਰਾਮਾਸਵਾਮੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਡੇਕਨ ਮਿਸ਼ੇਲ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਤੂਫਾਨ ਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅਧਿਕਾਰੀ ਕੈਰੀਕਾਉ ਅਤੇ ਪੇਟੀਟ ਮਾਰਟੀਨਿਕ ਦੇ ਟਾਪੂਆਂ 'ਤੇ ਸਥਿਤੀ ਦਾ ਤੁਰੰਤ ਮੁਲਾਂਕਣ ਕਰਨ ਦੇ ਯੋਗ ਨਹੀਂ ਸਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ ਅਤੇ ਸੰਚਾਰ ਪ੍ਰਣਾਲੀ ਵੀ ਠੱਪ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਿਹਾਇਸ਼ੀ ਇਮਾਰਤ ਢਹਿਣ ਨਾਲ ਮਲਬੇ ਹੇਠ ਦੱਬੇ ਲੋਕ, 5 ਦੀ ਮੌਤ
NEXT STORY