ਪੈਰਾਕਰੂਜ (ਭਾਸ਼ਾ): ਉਸ਼ਣਕਟੀਬੰਧੀ ਚੱਕਰਵਾਤੀ ਤੂਫਾਨ 'ਗ੍ਰੇਸ' ਸ਼੍ਰੇਣੀ ਤਿੰਨ ਦੇ ਤੂਫਾਨ ਦੇ ਰੂਪ ਵਿਚ ਸ਼ਨੀਵਾਰ ਨੂੰ ਮੈਕਸੀਕੋ ਦੀ ਖਾੜੀ ਦੇ ਤੱਟ ਪਹੁੰਚਿਆ ਅਤੇ ਦੇਸ਼ ਦੇ ਅੰਦਰ ਵੱਲ ਵਧਿਆ, ਜਿਸ ਨਾਲ ਭਾਰੀ ਮੀਂਹ ਪਿਆ। ਪਿਛਲੇ ਦੋ ਦਿਨ ਵਿਚ ਦੇਸ਼ ਵਿਚ ਦੂਜੀ ਵਾਰ ਤੂਫਾਨ ਆਇਆ। ਮੈਕਸੀਕੋ ਦੇ ਮੁੱਖ ਟੂਰਿਜਮ ਖੇਤਰ ਦੇ ਮੱਧ ਤੋਂ ਲੰਘਦੇ ਸਮੇਂ ਯੁਕਾਟਨ ਪ੍ਰਾਇਦੀਪ ਨੂੰ ਪਾਰ ਕਰਦੇ ਸਮੇਂ ਵੀਰਵਾਰ ਨੂੰ ਤੂਫਾਨ ਕਮਜੋਰ ਪੈ ਗਿਆ ਸੀ ਪਰ ਦੇਸ਼ ਦੇ ਮੁੱਖ ਭੂ-ਭਾਗ ਵੱਲ ਵੱਧਦੇ ਹੋਏ ਇਸ ਨੇ ਮੈਕਸੀਕੋ ਦੀ ਬਜਾਏ ਗਰਮ ਖਾੜੀ ਤੋਂ ਫਿਰ ਤੋਂ ਭਿਆਨਕ ਤੂਫਾਨ ਦਾ ਰੂਪ ਲੈ ਲਿਆ।
ਮੈਕਸੀਕੋ ਦੇ ਪੈਰਾਕਰੂਜ ਰਾਜ ਦੇ ਗਵਰਨਰ ਕੁਇਤਲਾਹੁਆਕ ਗਾਰਸੀਆ ਨੇ ਦੱਸਿਆ ਕਿ ਇਸ ਤੂਫਾਨ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਬੱਚਿਆਂ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਲਾਪਤਾ ਹੋ ਗਏ। ਅਮਰੀਕੀ ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਗ੍ਰੇਸ ਮੈਕਸੀਕੋ ਸਿਟੀ ਦੇ ਪੂਰਬ ਵੱਲ ਮਧ ਮੈਕਸੀਕੋ ਦੇ ਪਰਬਤੀ ਇਲਾਕਿਆਂ ਵਿਚ ਉਸ਼ਣਕਟੀਬੰਧੀ ਤੂਫਾਨ ਦੇ ਰੂਪ ਵਿਚ ਪਹੁੰਚਿਆ ਅਤੇ ਫਿਰ ਦੁਪਹਿਰ ਬਾਅਦ ਕਮਜ਼ੋਰ ਪੈ ਗਿਆ।
ਪੜ੍ਹੋ ਇਹ ਅਹਿਮ ਖਬਰ- ਕਾਬੁਲ 'ਚੋਂ ਸੁਰੱਖਿਅਤ ਕੱਢੇ ਗਏ 160 ਆਸਟ੍ਰੇਲੀਆਈ ਅਤੇ ਅਫਗਾਨ ਨਾਗਰਿਕ
ਪੈਰਾਕਰੂਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਨਦੀਆਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕੀ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿਚੋਂ ਕੱਢੇ ਜਾਣ ਦੀ ਲੋੜ ਹੈ। ਮੈਕਸੀਕੋ ਦੇ ਮੌਸਮ ਵਿਗਿਆਨ ਵਿਭਾਗ ਦੀ ਏਜੰਸੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤੱਟ ਨੇੜੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਤੂਫਾਨ ਕਾਰਨ ਟਕਸਪੈਨ, ਪੋਜਾ ਰਿਕਾ, ਜਲਪਾ ਅਤੇ ਪੈਰਾਕਰੂਜ ਸ਼ਹਿਰ ਦੇ ਇਲਾਵਾ ਤਾਬਾਸਕੋ ਅਤੇ ਤਮਾਉਲਿਪਾਸ ਰਾਜਾਂ ਵਿਚ ਤੱਟੀ ਸ਼ਹਿਰਾਂ ਵਿਚ ਤੇਜ਼ ਹਵਾਵਾਂ ਚੱਲਿਆਂ, ਉੱਚੀਆਂ ਲਹਿਰਾਂ ਉਠੀਆਂ ਅਤੇ ਤੇਜ਼ ਮੀਂਹ ਪਿਆ।
ਅਫਗਾਨਿਸਤਾਨ 'ਚ ਪਹਿਲਾ ਤਾਲਿਬਾਨੀ ਫਤਵਾ ਜਾਰੀ, ਲੜਕੇ-ਲੜਕੀਆਂ ਨਹੀਂ ਪੜ੍ਹਣਗੇ ਇਕੱਠੇ
NEXT STORY