ਲੰਡਨ (ਵਿਸ਼ੇਸ਼)- ਮੰਕੀਪਾਕਸ ਦੇ ਵਾਇਰਸ ਨੇ ਉਮੀਦ ਨਾਲੋਂ ਕਿਤੇ ਜ਼ਿਆਦਾ ਖੁਦ ਨੂੰ ਪਰਿਵਰਤਿਤ ਕਰ ਲਿਆ ਹੈ। ਵਿਗਿਆਨੀਆਂ ਨੇ ਦੁਨੀਆ ਨੂੰ ਸੁਚੇਤ ਕੀਤਾ ਹੈ ਕਿ ਇਹੋ ਕਾਰਨ ਹੈ ਕਿ ਸਿਰਫ਼ ਅਫਰੀਕਾ ਵਿਚ ਪਾਏ ਜਾਣ ਵਾਲਾ ਇਹ ਵਾਇਰਸ ਬੜੀ ਤੇਜ਼ੀ ਨਾਲ ਹੁਣ ਦੁਨੀਆ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਿਹਾ ਹੈ। ਇਸੇ ਇਕ ਮਹੀਨੇ ਵਿਚ ਇਸ ਵਾਇਰਸ ਨਾਲ ਪੀੜਤ ਲੋਕ ਹੁਣ ਤੱਕ 17 ਦੇਸ਼ਾਂ ਵਿਚ ਪਾਏ ਜਾ ਚੁੱਕੇ ਹਨ। ਵਿਗਿਆਨੀ ਮੰਕੀਪਾਕਸ ਦੇ ਇਕ ਵਾਇਰਸ ਨੂੰ ਹਾਈਪਰ ਮਿਊਟੇਟਿਡ ਦੱਸ ਰਹੇ ਹਨ। ਜ਼ਿਆਦਾ ਮਿਊਟੇਸ਼ਨ ਕਾਰਨ ਹੀ ਇਹ ਆਸਾਨੀ ਨਾਲ ਇਨਸਾਨਾਂ ਵਿਚਾਲੇ ਫੈਲ ਰਿਹਾ ਹੈ।
50 ਤੋਂ ਜ਼ਿਆਦਾ ਮਿਊਟੇਸ਼ਨ
ਵਾਇਰਸ ਦੇ ਕ੍ਰੱਮਵਿਕਾਸ ਦਾ ਅਧਿਐਨ ਕਰ ਰਹੇ ਪੁਰਤਗਾਲੀ ਵਾਇਰੋਲਾਜਿਸਟ ਮੁਤਾਬਕ ਮੌਜੂਦਾ ਵਾਇਰਸ ਬ੍ਰਿਟੇਨ ਵਿਚ ਚਾਰ ਸਾਲ ਪਹਿਲਾਂ ਪਾਏ ਗਏ ਵਾਇਰਸ ਨਾਲ ਮਿਲਦਾ-ਜੁਲਦਾ ਹੈ। ਨਵੇਂ ਸੈਂਪਲ ਇਹ ਦੱਸ ਰਹੇ ਹਨ ਕਿ ਉਸ ਵਾਇਰਸ ਵਿਚ 50 ਤੋਂ ਜ਼ਿਆਦਾ ਮਿਊਟੇਸ਼ਨ ਇਸ ਨਵੇਂ ਸਟ੍ਰੇਨ ਵਿਚ ਦਿਖਾਈ ਦੇ ਰਹੇ ਹਨ। ਇਹ ਕ੍ਰੱਮਵਿਕਾਸ ਵਿਚ ਵੱਡਾ ਉਛਾਲ ਹੈ। ਇਸ ਤੋਂ ਪਹਿਲਾਂ ਅਜਿਹਾ ਉਛਾਲ ਸਿਰਫ਼ ਓਮੀਕ੍ਰੋਨ ਵਿਚ ਦੇਖਿਆ ਗਿਆ ਹੈ। ਮੰਕੀਪਾਕਸ ਦਾ ਇਹ ਇਕ ਹਾਈਪ ਮਿਊਟੇਟਿਡ ਵਾਇਰਸ ਹੈ।
ਇਹ ਵੀ ਪੜ੍ਹੋ: ਮੁੜ WHO ਮੁਖੀ ਚੁਣੇ ਜਾਣ 'ਤੇ ਭਾਵੁਕ ਹੋਏ ਟੇਡਰੋਸ ਦੀਆਂ ਅੱਖਾਂ 'ਚੋਂ ਛਲਕੇ ਹੁੰਝੂ, ਵੇਖੋ ਵੀਡੀਓ
ਨਾਈਜੀਰੀਆ ਤੋਂ ਬ੍ਰਿਟੇਨ ਆਇਆ ਸੀ ਵਾਇਰਸ
ਲਿਸਬਨ ਸਥਿਤ ਪੁਰਤਗਾਲ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਮਾਹਿਰਾਂ ਦੀ ਟੀਮ ਨੇ ਇਸ ਵਾਇਰਸ ਦੇ 9 ਜੀਨੋਮ ਦਾ ਅਧਿਐਨ ਕੀਤਾ ਹੈ। ਇਸ ਟੀਮ ਨਾਲ ਜੁੜੇ ਡਾਕਟਰ ਜੋਨਾ ਇਸਦ੍ਰੋ ਮੁਤਾਬਕ ਇਹ ਵਾਇਰਸ ਉਸ ਅਫਰੀਕੀ ਸਟ੍ਰੇਨ ਨਾਲ ਬਹੁਤ ਮਿਲਦਾ-ਜੁਲਦਾ ਹੈ ਜੋ 2018-19 ਵਿਚ ਨਾਈਜੀਰੀਆ ਤੋਂ ਬ੍ਰਿਟੇਨ ਅਤੇ ਫਿਰ ਇਸਰਾਈਲ ਅਤੇ ਸਿੰਗਾਪੁਰ ਪਹੁੰਚਿਆ। ਪਰ ਇਸ ਵਿਚ ਹੁਣ 50 ਤੋਂ ਜ਼ਿਆਦਾ ਬਦਲਾਅ ਹਨ।
5 ਦੇਸ਼ਾਂ ਵਿਚ ਇਕ-ਇਕ ਮਾਮਲਾ
ਇਸਰਾਈਲ, ਸਵਿਟਜ਼ਰਲੈਂਡ, ਆਸਟ੍ਰੀਆ, ਸਵੀਡਨ ਅਤੇ ਡੇਨਮਾਰਕ ਵਿਚ ਮੰਕੀਪਾਕਸ ਦਾ ਇਕ-ਇਕ ਮਜ਼ਬੂਤ ਕੇਸ ਸਾਹਮਣੇ ਆ ਚੁੱਕਾ ਹੈ। ਇਸ ਤੋਂ ਇਲਾਵਾ ਅਰਜਨਟੀਨਾ ਅਤੇ ਗ੍ਰੀਸ ਵਿਚ ਇਕ-ਇਕ ਸ਼ੱਕੀ ਮਾਮਲਾ ਹੈ, ਜਿਨ੍ਹਾਂ ਦੀ ਸੈਂਪਲ ਜਾਂਚ ਰਿਪੋਰਟ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਲਜੀਤ ਕੌਰ ਇੱਕ ਮਹੀਨੇ ਅੰਦਰ 4 ਉੱਚੀਆਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ
ਕਿਸ ਦੇਸ਼ ਵਿਚ ਕਿੰਨੇ ਮਾਮਲੇ
	
		
			| ਦੇਸ਼ | 
			ਮਜ਼ਬੂਤ ਕੇਸ | 
			ਸ਼ੱਕੀ | 
		
		
			| ਸਪੇਨ | 
			41 | 
			60 | 
		
		
			| ਬ੍ਰਿਟੇਨ | 
			56 | 
			- | 
		
		
			| ਕੈਨੇਡਾ | 
			5 | 
			18 | 
		
		
			| ਅਮਰੀਕਾ | 
			2 | 
			5 | 
		
		
			| ਪੁਰਤਗਾਲ | 
			37 | 
			- | 
		
		
			| ਬੈਲਜ਼ੀਅਮ | 
			4 | 
			- | 
		
		
			| ਨੀਦਰਲੈਂਡ | 
			6 | 
			- | 
		
		
			| ਜਰਮਨੀ | 
			6 | 
			- | 
		
		
			| ਫਰਾਂਸ | 
			3 | 
			- | 
		
		
			| ਇਟਲੀ | 
			4 | 
			- | 
		
		
			| ਮੋਰੱਕੋ | 
			3 | 
			- | 
		
		
			| ਆਸਟ੍ਰੇਲੀਆ | 
			2 | 
			- | 
		
	
 
21 ਦਿਨ ਦਾ ਇੰਕਿਊਬੇਸ਼ਨ ਪੀਰੀਅਡ
ਮੰਕੀ ਵਾਇਰਸ ਦਾ ਇੰਕਿਊਬੇਸ਼ਨ ਪੀਰੀਅਡ 21 ਦਿਨ ਹੈ। ਇਸ ਲਈ ਕਿਸੇ ਦੇ ਇਨਫੈਕਟਿਡ ਹੋਣ ਤੋਂ ਬਾਅਦ ਲੱਛਣ ਸਾਹਮਣੇ ਆਉਣ ਵਿਚ 21 ਦਿਨ ਲੱਗ ਸਕਦੇ ਹਨ।
(ਪੁਰਤਗਾਲ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਮਾਹਿਰ ਕਰ ਰਹੇ ਹਨ ਵਾਇਰਸ ਦਾ ਜੀਨੋਮ ਅਧਿਐਨ)
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਬ੍ਰਿਸਬੇਨ 'ਚ 6 ਸਾਲਾ ਪੰਜਾਬੀ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸਵਾਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਸਰਕਾਰ ਨੇ ਠੁਕਰਾਈ ਇਮਰਾਨ ਖਾਨ ਦੀ ਮੱਧ-ਮਿਆਦ ਚੋਣ ਕਰਵਾਉਣ ਦੀ ਮੰਗ
NEXT STORY