ਇਸਲਾਮਾਬਾਦ- ਪਾਕਿਸਤਾਨ ਦੀ ਗਠਬੰਧਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੱਧ-ਮਿਆਦ ਚੋਣ ਕਰਵਾਉਣ ਦੀ ਮੰਗ ਨੂੰ ਰੱਦ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਆਮ ਚੋਣਾਂ ਅਗਲੇ ਸਾਲ ਨਿਰਧਾਰਿਤ ਸਮੇਂ 'ਤੇ ਹੀ ਹੋਣਗੀਆਂ। ਮੀਡੀਆਂ 'ਚ ਸੋਮਵਾਰ ਨੂੰ ਪ੍ਰਕਾਸ਼ਿਤ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਕ੍ਰਿਕਟਰ ਤੋਂ ਨੇਤਾ ਬਣੇ 69 ਸਾਲਾਂ ਖਾਨ ਨੂੰ ਪਿਛਲੇ ਮਹੀਨੇ ਵਿਰੋਧੀ ਪਾਰਟੀਆਂ ਨੇ ਸੰਸਦ 'ਚ ਅਵਿਸ਼ਵਾਸ ਪ੍ਰਸਤਾਵ ਦੇ ਰਾਹੀਂ ਅਹੁਦੇ ਤੋਂ ਹਟਾਇਆ ਸੀ।
ਉਨ੍ਹਾਂ ਨੇ ਮੱਧ-ਮਿਆਦ ਚੋਣਾਂ ਦੀ ਮੰਗ ਨੂੰ ਲੈ ਕੇ ਆਪਣੇ ਸਮਰਥਕਾਂ ਤੋਂ 25 ਮਈ ਨੂੰ ਇਸਲਾਮਾਬਾਦ ਕੂਚ ਕਰਨ ਦੀ ਅਪੀਲ ਕੀਤੀ ਹੈ। ਐਕਸਪ੍ਰੈਸ ਨਿਊਜ਼ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਗਠਬੰਧਨ ਦੇ ਘਟਕਾਂ ਦੀ ਹੋਈ ਮੀਟਿੰਗ 'ਚ ਮੱਧ-ਮਿਆਦ ਚੋਣਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਅਤੇ ਅਰਥਵਿਵਸਥਾ ਨੂੰ ਸਥਿਰ ਕਰਨ ਅਤੇ ਸ਼ਾਸਨ 'ਚ ਸੁਧਾਰ ਲਈ ਸਖ਼ਤ ਕਦਮ ਉਠਾਉਣ ਦਾ ਫ਼ੈਸਲਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮੌਜੂਦਾ ਗਠਬੰਧਨ ਸਰਕਾਰ 'ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ-ਐੱਨ), ਪਾਕਿਸਤਾਨ ਪੀਪੁਲਸ (ਪੀ.ਪੀ.ਪੀ.) ਅਤੇ ਜ਼ਮੀਅਤ ਉਲੇਮਾ-ਏ-ਇਸਲਾਮ (ਜੇ.ਯੂ.ਆਈ-ਐੱਫ) ਸ਼ਾਮਲ ਹਨ। ਗਠਬੰਧਨ ਨੇ ਫ਼ੈਸਲਾ ਕੀਤਾ ਕਿ ਸਰਕਾਰ ਅਗਸਤ ਤੱਕ ਨਿਰਧਾਰਿਤ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਅਗਲੇ ਸਾਲ ਆਮ ਚੋਣਾਂ ਕਰਵਾਈਆਂ ਜਾਣਗੀਆਂ।ਸੂਤਰਾਂ ਮੁਤਾਬਕ ਸਰਕਾਰ ਦੇ ਘਟਕਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਨੂੰ ਭੰਗ ਕਰਨ ਅਤੇ ਮੱਧ ਮਿਆਦ ਚੋਣਾਂ ਲਈ ਬਣਾਏ ਜਾ ਰਹੇ ਦਬਾਅ ਦੇ ਅੱਗੇ ਨਹੀਂ ਚੁਕਣਗੇ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਵਿੱਤ ਮੰਤਰੀ ਕੀਤਾ ਨਿਯੁਕਤ
NEXT STORY