ਲੰਡਨ - ਬ੍ਰਿਟੇਨ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ 10 ਡਾਊਨਿੰਗ ਸਟ੍ਰੀਟ 'ਤੇ ਦਿੱਤੇ ਆਪਣੇ ਆਖਰੀ ਇੰਟਰਵਿਊ 'ਚ ਆਖਿਆ ਕਿ 12 ਦਿਨਾਂ ਬਾਅਦ ਜਦੋਂ ਉਹ ਡਾਊਨਿੰਗ ਸਟ੍ਰੀਟ ਨੂੰ ਛੱਡੇਗੀ ਤਾਂ ਉਸ ਨੂੰ ਮਾਣ ਅਤੇ ਨਿਰਾਸ਼ਾ ਵਾਲੀ ਭਾਵਾਨ ਹੋਵੇਗੀ। ਉਨ੍ਹਾਂ ਕਿਹਾ ਕਿ 3 ਸਾਲ ਦੇ ਕਾਰਜਕਾਲ ਦੌਰਾਨ ਕਾਫੀ ਘੱਟ ਕੰਮ ਕੀਤਾ ਹੈ। ਉਹ ਆਪਣੇ ਪਤੀ ਫਿਲੀਪ ਦੇ ਨਾਲ 24 ਜੁਲਾਈ ਨੂੰ ਡਾਊਨਿੰਗ ਸਟ੍ਰੀਟ ਨੂੰ ਛੱਡ ਦੇਵੇਗੀ। ਉਨ੍ਹਾਂ ਦੀ ਥਾਂ ਬੋਰਿਸ ਜਾਨਸਨ ਜਾਂ ਜੈਰੇਮੀ ਹੰਟ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।
29 ਮਾਰਚ ਨੂੰ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਬਾਹਰ ਕਰਨ 'ਚ ਉਨ੍ਹਾਂ ਦੀ ਅਸਫਤਾ ਲਈ ਨਾਰਾਜ਼ ਕੰਜ਼ਰਵੇਟਿਵ ਸੰਸਦੀ ਮੈਂਬਰਾਂ ਵੱਲੋਂ ਕੀਤੇ ਗਏ ਵਿਧ੍ਰੋਹ ਅਤੇ ਲੇਬਰ ਨੇਤਾਵਾਂ ਤੋਂ ਬ੍ਰੈਗਜ਼ਿਟ 'ਤੇ ਗੱਲਬਾਤ ਕਰਨ ਦੇ ਫੈਸਲੇ ਨੂੰ ਲੈ ਕੇ ਉਨ੍ਹਾਂ ਨੂੰ ਅਹੁਦਾ ਛੱਡਣ ਦਾ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਕਾਰਜਕਾਰੀ ਪੀ. ਐੱਮ. ਥੈਰੇਸਾ ਨੇ ਕਿਹਾ ਕਿ ਬ੍ਰੈਗਜ਼ਿਟ ਨੂੰ ਆਖਰੀ ਮੰਜ਼ਿਲ ਤੱਕ ਨਾ ਪਹੁੰਚਾਉਣ ਕਰਕੇ ਉਹ ਨਿਰਾਸ਼ ਜ਼ਰੂਰ ਹੈ ਪਰ ਉਸ ਨੂੰ ਆਪਣੇ ਕਾਰਜਾਕਲ 'ਤੇ ਮਾਣ ਵੀ ਹੈ।
ਥੈਰੇਸਾ ਮੇਅ ਨੇ ਭਾਵੁਕ ਹੁੰਦਿਆ ਕਿਹਾ ਕਿ ਉਹ ਇਹ ਨਹੀਂ ਸਮਝ ਪਾਈ ਕਿ ਬ੍ਰੈਗਜ਼ਿਟ ਨੂੰ ਲੈ ਕੇ ਆਖਿਰ ਸੰਸਦੀ ਮੈਂਬਰਾਂ ਨੇ ਉਨ੍ਹਾਂ ਦਾ ਸਾਥ ਕਿਉਂ ਨਹੀਂ ਦਿੱਤਾ ਜਦਕਿ ਦੇਸ਼ ਦੀ ਜਨਤਾ ਇਹ ਚਾਹੁੰਦੀ ਸੀ। ਮੈਂ ਉਨ੍ਹਾਂ ਨੂੰ ਮਨਾਉਣ ਲਈ ਆਪਣੀ ਨੌਕਰੀ ਤੱਕ ਨੂੰ ਦਾਅ 'ਤੇ ਲਾ ਦਿੱਤਾ। ਵਿਰੋਧੀ ਧਿਰ ਨੂੰ ਆਪਣੇ ਨਾਲ ਮਿਲਾਉਣ ਦੀ ਹਰ ਕੋਸ਼ਿਸ਼ ਕੀਤੀ ਪਰ ਆਖਿਰ 'ਚ ਅਸਫਲ ਰਹੀ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਅਸਲ 'ਚ ਲੱਗਦਾ ਹੈ ਕਿ ਸੰਸਦ ਅਤੇ ਜਨਤਾ ਵਿਚਾਲੇ ਕਾਫੀ ਫਰਕ ਹੈ। ਮੈਨੂੰ ਲੱਗਦਾ ਹੈ ਕਿ ਜਨਤਾ ਨੂੰ ਬਹੁਤ ਸੌਖਾ ਦ੍ਰਿਸ਼ਟੀਕੋਣ ਮਿਲਿਆ ਹੈ।
ਜਦੋਂ ਥੈਰੇਸਾ ਮੇਅ ਤੋਂ ਪੁੱਛਿਆ ਗਿਆ ਕਿ ਕੀ ਉਹ ਬ੍ਰੈਗਜ਼ਿਟ ਨਾ ਹੋਣ ਦੀ ਜ਼ਿੰੰਮੇਵਾਰੀ ਲੈਂਦੀ ਹੈ, ਜਿਨ੍ਹਾਂ ਨੇ ਮੇਰੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਪੂਰਾ ਨਾ ਹੋਣ ਦਿੱਤਾ। ਇਸ ਦੇ ਖਿਲਾਫ ਵੋਟ ਕਰਨ ਵਾਲਾ ਹਰ ਸ਼ਖਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ 'ਚ ਕੈਸ਼ ਵਧਾਉਣਾ, ਯੁਵਾ ਬੇਰੁਜ਼ਗਾਰੀ ਅੱਧੀ ਕਰਨਾ, ਕੰਮ ਕਰਨ ਵਾਲੀਆਂ ਥਾਂਵਾਂ ਦੀ ਗਿਣਤੀ ਵਧਾਉਣੀ ਭੱਤਿਆਂ 'ਚ ਵਾਧਾ ਜਿਹੇ ਪ੍ਰਭਾਵੀ ਫੈਸਲਿਆਂ ਲਈ ਦੇਸ਼ ਉਨ੍ਹ ਦਹਾਕਿਆਂ ਤੱਕ ਯਾਦ ਰੱਖੇਗਾ ਅਤੇ ਉਨ੍ਹਾਂ ਨੂੰ ਇਸ ਨੂੰ ਖੁਦ 'ਤੇ ਮਾਣ ਹੈ।
ਮਹਿਲਾ ਟੀਚਰ 13 ਸਾਲ ਦੇ ਵਿਦਿਆਰਥੀ ਨਾਲ ਕਰਦੀ ਸੀ ਗਲਤ ਕੰਮ, ਐਪ 'ਚ ਹੋਇਆ ਖੁਲਾਸਾ
NEXT STORY