ਜਨੇਵਾ- ਸੰਯੁਕਤ ਰਾਸ਼ਟਰ ਪ੍ਰਮੁੱਖ ਗੁਟਾਰੇਸ ਨੇ ਵੀਰਵਾਰ ਨੂੰ ਗ੍ਰੀਨ ਹਾਊਸ ਗੈਸਾਂ ਦੇ ਪੈਦਾ ਹੋਣ ਨੂੰ ਵੱਡੇ ਪੈਮਾਨੇ ’ਤੇ ਕਟੌਤੀ ਕਰਨ ਦੀ ਅਪੀਲ ਕੀਤੀ ਤਾਂ ਜੋ ਗਲੋਬਲ ਤਾਪਮਾਨ ਵਿਚ ਵਾਧੇ ਅਤੇ ਜਲਵਾਯੂ ਬਿਪਦਾ ਤੋਂ ਬਚਿਆ ਜਾ ਸਕੇ। ਗੁਟਾਰੇਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਾਲ ਹੀ ਵਿਚ ਅਮਰੀਕਾ ਵਿਚ ਇਡਾ ਚੱਕਰਵਾਤ, ਪੱਛਮੀ ਯੂਰਪ ਵਿਚ ਹੜ੍ਹ ਅਤੇ ਪ੍ਰਸ਼ਾਂਤ ਮਹਾਸਾਗਰ ਦੇ 'ਉੱਤਰ-ਪੱਛਮ ਵਿਚ ਖਤਰਨਾਕ ਲੂ ਤੋਂ ਪਤਾ ਲਗਦਾ ਹੈ ਕਿ ਜਲਵਾਯੂ ਨਾਲ ਜੁੜੀਆਂ ਬਿਪਤਾਵਾਂ ਤੋਂ ਕੋਈ ਵੀ ਦੇਸ਼ ਸੁਰੱਖਿਅਤ ਨਹੀਂ ਹੈ ਅਤੇ ਵਾਤਾਵਰਣ 'ਚ ਸਭ ਤੋਂ ਬੁਰੇ ਦੌਰ ਦੀ ਸ਼ੁਰੂਆਤ ਵਿਚ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ 2015 ਦੇ ਪੈਰਿਸ ਜਲਵਾਯੂ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰੀਏ।
ਸੰਯੁਕਤ ਰਾਸ਼ਟਰ ਮਹਾਸਭਾ ਦੀ ਅਗਲੇ ਹਫਤੇ ਹੋਣ ਵਾਲੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਤਿਆਰ ਰਿਪੋਰਟ ਨੂੰ ਜਾਰੀ ਕਰਦੇ ਹੋਏ ਗੁਟਾਰੇਸ ਨੇ ਸਰਕਾਰਾਂ ਨੂੰ ਆਗਾਹ ਕੀਤਾ ਕਿ ਅਨੁਮਾਨ ਦੀ ਤੁਲਨਾ ਵਿਚ ਜਲਵਾਯੂ ਤਬਦੀਲੀ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਜੀਵਸ਼ਮ ਈਂਧਨਾਂ ਤੋਂ ਪੈਦਾ ਹੋਣ ਵਾਲੀ ਗ੍ਰੀਨ ਹਾਊਸ ਗੈਸ ਬਹੁਤ ਜ਼ਿਆਦਾ ਵਧ ਗਈ ਹੈ।
ਤਾਲਿਬਾਨ ਨੂੰ ਵੱਡੀ ਚੁਣੌਤੀ, ਪੰਜਸ਼ੀਰ ਦੇ ਸ਼ੇਰਾਂ ਨੇ ਬਣਾਈ ਬਰਾਬਰ ਸਰਕਾਰ
NEXT STORY