ਤਹਿਰਾਨ : ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਜਾਂ ਇਜ਼ਰਾਈਲ ਨੇ ਦੁਬਾਰਾ ਹਮਲਾ ਕੀਤਾ ਤਾਂ ਪੱਛਮੀ ਏਸ਼ੀਆ ਦੀ ਜੰਗ ਹਿੰਦ ਮਹਾਸਾਗਰ ਤੱਕ ਫੈਲ ਸਕਦੀ ਹੈ। ਈਰਾਨੀ ਸੁਪਰੀਮ ਲੀਡਰ ਖਾਮੇਨੇਈ ਦੇ ਸਲਾਹਕਾਰ ਯਾਹੀਆ ਰਹੀਮ ਸਫਾਵੀ ਨੇ ਕਿਹਾ ਕਿ ਜੰਗ ਪਹਿਲਾਂ ਹੀ ਫਾਰਸ ਦੀ ਖਾੜੀ ਅਤੇ ਹੋਰਮੁਜ਼ ਸਟ੍ਰੇਟ ਤੋਂ ਅੱਗੇ ਵਧ ਕੇ ਲਾਲ ਸਾਗਰ ਤੱਕ ਪਹੁੰਚ ਚੁੱਕੀ ਹੈ। ਦੁਬਾਰਾ ਹਮਲਾ ਹੋਇਆ ਤਾਂ ਇਸ ਦਾ ਦਾਇਰਾ ਹੋਰ ਵਧ ਸਕਦਾ ਹੈ। ਮਾਹਿਰਾਂ ਮੁਤਾਬਕ ਇਸ ਦਾ ਅਸਰ ਭਾਰਤ ਅਤੇ ਚੀਨ ਵਰਗੇ ਵੱਡੇ ਤੇਲ ਦਰਾਮਦਕਾਰ ਦੇਸ਼ਾਂ ’ਤੇ ਪੈ ਸਕਦਾ ਹੈ।
ਹਿੰਦ ਮਹਾਸਾਗਰ ਪੱਛਮੀ ਏਸ਼ੀਆ ਨੂੰ ਏਸ਼ੀਆ ਨਾਲ ਜੋੜਨ ਵਾਲਾ ਅਹਿਮ ਸਮੁੰਦਰੀ ਰਸਤਾ ਹੈ। ਇੱਥੇ ਤਣਾਅ ਵਧਣ ’ਤੇ ਤੇਲ ਲੈ ਕੇ ਆਉਣ ਵਾਲੇ ਜਹਾਜ਼ਾਂ ’ਤੇ ਹਮਲੇ ਦਾ ਖ਼ਤਰਾ ਵਧ ਸਕਦਾ ਹੈ। ਈਰਾਨ ਮੁਤਾਬਕ, ਇਸੇ ਸਾਲ ਮਾਰਚ ਵਿਚ ਵੀ ਜੰਗ ਦਾ ਅਸਰ ਹਿੰਦ ਮਹਾਸਾਗਰ ਤੱਕ ਪਹੁੰਚਿਆ ਸੀ। ਉਸ ਦੌਰਾਨ ਅਮਰੀਕੀ ਹਮਲੇ ਵਿਚ ਈਰਾਨ ਦਾ ਜੰਗੀ ਬੇੜੇ ‘ਆਈ. ਆਰ. ਆਈ. ਐੱਸ. ਦੇਨਾ’ ਡੁੱਬ ਗਿਆ ਸੀ। ਇਸ ਵਿਚ 100 ਤੋਂ ਵੱਧ ਫੌਜੀ ਮਾਰੇ ਗਏ ਸਨ। ਇਹ ਘਟਨਾ ਸ਼੍ਰੀਲੰਕਾ ਦੇ ਤੱਟ ਨੇੜੇ ਵਾਪਰੀ ਸੀ। ਈਰਾਨ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ, ਜਦੋਂ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਆਨ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਹਿੱਸਾ ਲੈਣ ਅਮਰੀਕਾ ਪਹੁੰਚੇ ਹਨ। ਸੰਯੁਕਤ ਰਾਸ਼ਟਰ ਵਿਚ ਪਜ਼ੇਸ਼ਕੀਆਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਰਵੱਈਏ ਨੂੰ ਧੌਂਸ ਜਮਾਉਣ ਵਾਲੀ ਮਾਨਸਿਕਤਾ ਦੱਸਿਆ ਸੀ।
ਕੈਨੇਡਾ 'ਤੇ ਅਮਰੀਕੀ ਹਮਲੇ ਦਾ ਖਦਸ਼ਾ ! PM ਕਾਰਨੀ ਦਾ ਵੱਡਾ ਖੁਲਾਸਾ
NEXT STORY