ਇਸਲਾਮਾਬਾਦ (ਏਜੰਸੀ)- ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੋਸ਼ਾਖਾਨਾ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ 3 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਡਾਨ ਅਖ਼ਬਾਰ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਦੀ ਜੇਲ੍ਹ ਦੀ ਸਜ਼ਾ ਦੇ ਖਿਲਾਫ ਅਪੀਲ 'ਤੇ ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂ ਗਿਰੀ ਦੀ ਇੱਕ ਡਿਵੀਜ਼ਨ ਬੈਂਚ ਨੇ ਇਹ ਹੁਕਮ ਸੁਣਾਇਆ।
ਇਹ ਵੀ ਪੜ੍ਹੋ: OMG! ਔਰਤ ਦੇ ਦਿਮਾਗ 'ਚ ਮਿਲਿਆ 8 ਸੈਂਟੀਮੀਟਰ ਜ਼ਿੰਦਾ ਕੀੜਾ, ਡਾਕਟਰ ਬੋਲੇ- ਕਰੀਅਰ ਦਾ ਇਹ ਪਹਿਲਾ ਹੈਰਾਨੀਜਨਕ ਮਾਮਲਾ
5 ਅਗਸਤ ਨੂੰ, ਇਸਲਾਮਾਬਾਦ ਦੀ ਇੱਕ ਹੇਠਲੀ ਅਦਾਲਤ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੁਆਰਾ ਦਾਇਰ ਕੇਸ ਵਿੱਚ ਪੀਟੀਆਈ ਮੁਖੀ ਨੂੰ ਸਰਕਾਰੀ ਤੋਹਫ਼ਿਆਂ ਦੇ ਵੇਰਵੇ ਛੁਪਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਸਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਪੰਜ ਸਾਲ ਲਈ ਆਮ ਚੋਣਾਂ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ਗਈ ਭਾਰਤ ਦੀ ਅੰਜੂ ਦਾ ਨਵਾਂ ਬਿਆਨ ਆਇਆ ਸਾਹਮਣੇ, ਹੁਣ ਨਸਰੁੱਲਾ ਨਾਲ ਵਿਆਹ ਤੋਂ ਮੁਕਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ 'ਚ ਵੈਨ-ਟ੍ਰੇਲਰ ਦੀ ਜ਼ਬਰਦਸਤ ਟੱਕਰ, 5 ਲੋਕਾਂ ਦੀ ਮੌਤ ਤੇ 6 ਜ਼ਖ਼ਮੀ
NEXT STORY