ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਮੁਸਲਿਮ ਸਾਂਸਦ ਇਲਹਾਨ ਉਮਰ ਦੇ ਇਕ ਬਿਆਨ ਨਾਲ ਹੰਗਾਮਾ ਖੜ੍ਹਾ ਹੋ ਗਿਆ ਹੈ। ਪ੍ਰਤੀਨਿਧੀ ਸਭਾ ਦੀ ਮੈਂਬਰ ਇਲਹਾਨ ਨੇ ਅਮਰੀਕਾ ਅਤੇ ਇਜ਼ਰਾਈਲ ਦੀ ਤੁਲਨਾ ਤਾਲਿਬਾਨ ਅਤੇ ਹਮਾਸ ਨਾਲ ਕਰ ਦਿੱਤੀ। ਇਸ ਨਾਲ ਯਹੂਦੀ ਧੜੇ ਭੜਕ ਪਏ ਹਨ। ਪ੍ਰਤੀਨਿਧੀ ਸਭਾ ਵਿਚ 25 ਵਿਚੋਂ 12 ਯਹੂਦੀ ਸਾਂਸਦਾਂ ਨੇ ਕਿਹਾ ਕਿ ਇਲਹਾਨ ਦੇ ਇਸ ਬਿਆਨ ਨਾਲ ਅੱਤਵਾਦੀਆਂ ਨੂੰ ਸੁਰੱਖਿਆ ਮਿਲ ਜਾਵੇਗੀ। ਯਹੂਦੀ ਸਾਂਸਦਾਂ ਨੇ ਇਲਹਾਨ ਤੋਂ ਉਹਨਾਂ ਦੇ ਬਿਆਨ 'ਤੇ ਸਫਾਈ ਮੰਗੀ ਹੈ।
ਅਮਰੀਕੀ ਸਾਂਸਦ ਬ੍ਰੈਡ ਸਨਾਈਡਰ ਨੇ ਕਿਹਾ,''ਅਮਰੀਕਾ ਅਤੇ ਇਜ਼ਰਾਈਲ ਦੀ ਤੁਲਨਾ ਹਮਾਸ ਅਤੇ ਤਾਲਿਬਾਨ ਨਾਲ ਕਰਨਾ ਅਪਮਾਨਜਨਕ ਹੈ ਅਤੇ ਇਹ ਗਲਤ ਦਿਸ਼ਾ ਵਿਚ ਕੀਤੀ ਗਈ ਹੈ।'' ਉਹਨਾਂ ਨੇ ਕਿਹਾ ਕਿ ਕਾਨੂੰਨ ਵੱਲੋਂ ਸ਼ਾਸਿਤ ਲੋਕਤੰਤਰ ਦੀ ਤੁਲਨਾ ਅੱਤਵਾਦ ਵਿਚ ਸ਼ਾਮਲ ਘਿਨਾਉਣੇ ਸਮੂਹ ਨਾਲ ਕਰਨਾ ਸਹੀ ਨਹੀਂ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਹੋਰ ਲੋਕਤੰਤਰਾਂ ਦੀ ਤਰ੍ਹਾਂ ਅਮਰੀਕਾ ਅਤੇ ਇਜ਼ਰਾਈਲ ਦੋਸ਼ਪੂਰਨ ਹੋ ਸਕਦੇ ਹਨ ਅਤੇ ਆਲੋਚਨਾ ਦੇ ਹੱਕਦਾਰ ਹੋ ਸਕਦੇ ਹਨ ਪਰ ਗਲਤ ਤੁਲਨਾ ਅੱਤਵਾਦੀਆਂ ਨੂੰ ਸ਼ਰਨ ਦੇਵੇਗੀ।''
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੇ ਸ਼ਖਸ ਨੇ ਬਣਾਇਆ 'ਇੰਟਰਨੈੱਟ ਥਰਮਾਮੀਟਰ', ਸਕੂਲਾਂ 'ਚ ਕਰੇਗਾ ਬੱਚਿਆਂ ਦੀ ਜਾਂਚ
ਇਲਹਾਨ ਨੇ ਦਿੱਤਾ ਇਹ ਜਵਾਬ
ਸਾਂਸਦ ਬ੍ਰੈਡ ਨੇ ਕਿਹਾ ਕਿ ਅਸੀਂ ਇਲਹਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਅਮਰੀਕਾ ਅਤੇ ਇਜ਼ਰਾਈਲ ਦੀ ਤੁਲਨਾ ਹਸਾਸ ਅਤੇ ਤਾਲਿਬਾਨ ਨਾਲ ਕਰਨ 'ਤੇ ਸਪੱਸ਼ਟੀਕਰਨ ਦੇਵੇ। ਇਹ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਯਹੂਦੀ ਡੈਮੋਕ੍ਰੈਟਿਕ ਨੇਤਾਵਾਂ ਨੇ ਇਕ ਬੈਠਕ ਕੀਤੀ ਹੈ। ਇਸ ਤੋਂ ਪਹਿਲਾਂ ਇਲਹਾਨ ਨੇ ਟਵੀਟ ਕਰ ਕੇ ਕਿਹਾ ਸੀ ਕਿ ਮਨੁੱਖਤਾ ਖ਼ਿਲਾਫ਼ ਅਪਰਾਧ ਦੇ ਪੀੜਤਾਂ ਨਾਲ ਇਕ ਤਰ੍ਹਾਂ ਦੀ ਜਵਾਬਦੇਹੀ ਅਤੇ ਨਿਆਂ ਹੋਣਾ ਚਾਹੀਦਾ ਹੈ। ਅਸੀਂ ਅਮਰੀਕਾ, ਹਮਾਸ, ਇਜ਼ਰਾਈਲ, ਅਫਗਾਨਿਸਤਾਨ ਅਤੇ ਤਾਲਿਬਾਨ ਵੱਲੋਂ ਕੀਤੇ ਗਏ ਕਲਪਨਾਯੋਗ ਅੱਤਿਆਚਾਰ ਨੂੰ ਦੇਖਿਆ ਹੈ।
ਇਸ ਵਿਚਕਾਰ ਇਲਹਾਨ ਨੇ ਇਕ ਹੋਰ ਟਵੀਟ ਕਰਕੇ ਯਹੂਦੀ ਸਾਂਸਦਾਂ ਦੀ ਮੰਗ 'ਤੇ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਸਹਿਯੋਗੀਆਂ ਲਈ ਸ਼ਰਮਨਾਕ ਹੈ ਜੋ ਮੇਰਾ ਸਮਰਥਨ ਹਾਸਲ ਕਰਨ ਲਈ ਫੋਨ ਕਰਦੇ ਹਨ ਅਤੇ ਹੁਣ ਬਿਆਨ ਜਾਰੀ ਕਰਕੇ ਸਪੱਸ਼ਟੀਕਰਨ ਮੰਗ ਰਹੇ ਹਨ। ਇਲਹਾਨ ਨੇ ਕਿਹਾ ਕਿ ਯਹੂਦੀ ਸਾਂਸਦਾਂ ਦੇ ਬਿਆਨ ਵਿਚ ਇਸਲਾਮੋਫੋਬਿਕ ਭਾਸ਼ਾ ਅਪਮਾਨਜਨਕ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਜੀ -7 ਸੰਮੇਲਨ 'ਚ ਸ਼ਿਰਕਤ ਲਈ ਪਹੁੰਚੇ ਬ੍ਰਿਟੇਨ
NEXT STORY