ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਰੋਨਾ ਤੋਂ ਸੁਰੱਖਿਆ ਲਈ ਵੱਡੇ ਪੱਧਰ 'ਤੇ ਟੀਕਾਕਰਨ ਹੋ ਚੁੱਕਾ ਹੈ। ਜਲਦੀ ਹੀ ਇੱਥੇ ਸਾਰੀਆਂ ਪਾਬੰਦੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਦੇਸ਼ ਵਿਚ ਸਕੂਲਾਂ ਨੂੰ ਵੀ ਖੋਲ੍ਹਣ ਦੀ ਪੂਰੀ ਤਿਆਰੀ ਕਰ ਲਈ ਹੈ। ਹੁਣ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਕੂਲੀ ਬੱਚਿਆਂ ਦੀ ਜਾਂਚ ਸਮਾਰਟ ਥਰਮਾਮੀਟਰ ਨਾਲ ਹੋਵੇਗੀ। ਖਾਸ ਗੱਲ ਇਹ ਹੈ ਕਿ ਥਰਮਾਮੀਟਰ ਇੰਟਰਨੈੱਟ ਨਾਲ ਜੁੜਿਆ ਹੋਵੇਗਾ, ਜਿਸ ਦੇ ਜ਼ਰੀਏ ਬੱਚਿਆਂ ਨੂੰ ਬੁਖਾਰ ਜਾਂ ਹੋਰ ਲੱਛਣਾਂ ਦਾ ਅਸਲੀ ਟਾਈਮ ਡਾਟਾ ਮਿਲੇਗਾ। ਇਸ ਦੀ ਮਦਦ ਨਾਲ ਤੇਜ਼ੀ ਨਾਲ ਟੈਸਟ, ਬੀਮਾਰੀ ਦੀ ਪਛਾਣ ਅਤੇ ਜਲਦ ਇਲਾਜ ਵਿਚ ਮਦਦ ਮਿਲੇਗੀ।
ਭਾਰਤੀ ਮੂਲ ਦੇ ਸ਼ਖਸ ਨੇ ਬਣਾਇਆ ਥਰਮਾਮੀਟਰ
ਇਸ ਥਰਮਾਮੀਟਰ ਨੂੰ ਭਾਰਤੀ ਮੂਲ ਦੇ ਇੰਦਰ ਸਿੰਘ ਦੀ ਕੰਪਨੀ 'ਕਿਨਸਾ' ਨੇ ਬਣਾਇਆ ਹੈ। ਉਹ ਇਸ ਦੇ ਸੀ.ਈ.ਓ. ਹਨ। ਇਸ ਸਟਾਰਟਅੱਪ ਨੇ ਬੀਮਾਰੀਆਂ ਦਾ ਪਤਾ ਕਰਨ ਵਿਚ ਸਰਕਾਰੀ ਸਿਹਤ ਏਜੰਸੀਆਂ ਤੱਕ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨੇ ਕੋਰੋਨਾ ਵਿਚ ਅਸਧਾਰਨ ਬੁਖਾਰ ਅਤੇ ਲੱਛਣਾਂ ਦਾ ਪਤਾ ਸਰਕਾਰ ਤੋਂ 18 ਦਿਨ ਪਹਿਲਾਂ ਹੀ ਲਗਾ ਲਿਆ ਸੀ।ਇੰਦਰ ਸਿੰਘ ਕਹਿੰਦੇ ਹਨ,''ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਮਾਰਟ ਹਾਂ ਸਗੋਂ ਸਾਡੇ ਕੋਲ ਸਹੀ ਅਤੇ ਬਿਹਤਰ ਡਾਟਾ ਹੁੰਦਾ ਹੈ।'' ਕਿਨਸਾ ਕੰਪਨੀ ਨਿਊਯਾਰਕ ਦੇ ਐਲੀਮੈਂਟਰੀ ਸਕੂਲਾਂ ਨੂੰ ਅਜਿਹੇ ਇਕ ਲੱਖ ਥਰਮਾਮੀਟਰ ਦੇਣ ਵਾਲੀ ਹੈ। ਇਸ ਲਈ ਉਸ ਨੇ ਨਿਊਯਾਰਕ ਦੇ ਸਿਹਤ ਵਿਭਾਗ ਨਾਲ ਸਮਝੌਤਾ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸਰਕਾਰ ਵੱਲੋਂ ਭਾਰਤ ਤੋਂ ਗਏ ਯਾਤਰੂਆਂ ਨੂੰ 'ਨਜ਼ਰਬੰਦੀ ਕੈਂਪ' 'ਚ ਰੱਖਣ 'ਤੇ ਵਿਚਾਰ
ਨਿਊਯਾਰਕ ਦੇ ਮੇਅਰ ਬਿਲ ਡੀ ਬਲੋਸਿਓ ਦੇ ਸੀਨੀਅਰ ਸਿਹਤ ਸਲਾਹਕਾਰ ਡਾਕਟਰ ਜੈ ਵਰਮਾ ਦੱਸਦੇ ਹਨ ਕਿ ਕੋਵਿਡ ਮਹਾਮਾਰੀ ਦੌਰਾਨ ਅਸੀਂ ਬਹੁਤ ਮਹੱਤਵਪੂਰਨ ਸਬਕ ਸਿੱਖਿਆ ਹੈ ਕਿ ਕਿਸੇ ਬੀਮਾਰੀ ਦਾ ਸਹੀ ਸਮਾਂ ਅਤੇ ਸਹੀ ਜਾਣਕਾਰੀ ਹੋਣਾ ਕਿੰਨਾ ਜ਼ਰੂਰੀ ਹੈ। ਇਸ ਦਾ ਪਹਿਲਾ ਪੜਾਅ ਪਿਛਲੇ ਮਹੀਨੇ ਹੀ ਸ਼ੁਰੂ ਹੋ ਚੁੱਕਾ ਹੈ। ਇਸ ਦੇ ਤਹਿਤ ਸ਼ਹਿਰ ਦੇ 50 ਸਕੂਲਾਂ ਵਿਚ ਅਧਿਆਪਕਾਂ, ਕਰਮਚਾਰੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ 5000 ਥਰਮਾਮੀਟਰ ਮੁਫ਼ਤ ਦਿੱਤੇ ਜਾ ਚੁੱਕੇ ਹਨ।
ਥਰਮਾਮੀਟਰ ਭੇਜੇਗਾ ਅਸਲੀ ਟਾਈਮ ਡਾਟਾ
ਜਿਵੇਂ ਹੀ ਕੋਈ ਹਲਕੀ ਕਮਜੋਰੀ ਜਾਂ ਬੀਮਾਰ ਮਹਿਸੂਸ ਕਰਨ 'ਤੇ ਥਰਮਾਮੀਟਰ ਦੀ ਵਰਤੋਂ ਕਰੇਗਾ ਤਾਂ ਇਹ ਤੁਰੰਤ ਉਸ ਦੇ ਬੀਮਾਰ ਹੋਣ ਦੇ ਸੰਕੇਤ ਸਿਹਤ ਵਿਭਾਗ ਜਾਂ ਅਧਿਕਾਰੀਆਂ ਨੂੰ ਭੇਜ ਦੇਵੇਗਾ। ਇਸ ਦੇ ਜ਼ਰੀਏ ਸ਼ਹਿਰ ਨੂੰ ਫਲੂ ਅਤੇ ਹੋਰ ਛੂਤਕਾਰੀ ਰੋਗਾਂ ਤੋਂ ਬਚਣ ਦੀ ਚਿਤਾਵਨੀ ਅਤੇ ਅਸਧਾਰਨ ਹਾਲਾਤ ਵਿਚ ਤਿਆਰੀ ਕਰਨ ਦਾ ਮੌਕਾ ਮਿਲ ਜਾਵੇਗਾ।
ਪਾਕਿ ਦੀ ਨਾਪਾਕ ਹਰਕਤ, ਇਤਿਹਾਸਕ ਸ਼ਿਵ ਮੰਦਰ ’ਚ ਕੀਤੀ ਜਾ ਰਹੀ ਨਾਜਾਇਜ਼ ਉਸਾਰੀ
NEXT STORY