ਕਾਬੁਲ (ਯੂਐਨਆਈ): ਅਫਗਾਨਿਸਤਾਨ ਦੀ ਪੁਲਸ ਨੇ ਰਾਜਧਾਨੀ ਕਾਬੁਲ ਅਤੇ ਸੱਤ ਸੂਬਿਆਂ ਵਿੱਚ ਤਾਜ਼ਾ ਕਾਰਵਾਈਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ 18 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਵਿੱਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੋਮਵਾਰ ਨੂੰ ਕੀਤੇ ਗਏ ਅਪਰੇਸ਼ਨ ਵਿੱਚ ਪੁਲਸ ਨੇ ਕਾਬੁਲ, ਕੰਧਾਰ, ਨਿਮਰੋਜ਼, ਲਘਮਾਨ, ਘੋਰ, ਨੰਗਰਹਾਰ, ਸਰੀ ਪੁਲ ਅਤੇ ਹੇਰਾਤ ਦੇ ਪ੍ਰਾਂਤਾਂ ਵਿੱਚ 81 ਕਿਲੋਗ੍ਰਾਮ ਕ੍ਰਿਸਟਲ, 1,190 ਕਿਲੋਗ੍ਰਾਮ ਯਾਮ (ਅਫਗਾਨਿਸਤਾਨ ਦੇ ਪਹਾੜੀ ਖੇਤਰਾਂ ਵਿੱਚ ਉਗਾਇਆ ਜਾਣ ਵਾਲਾ ਇੱਕ ਪੌਦਾ, ਜਿਸ ਨਾਲ ਡਰੱਗਜ਼ ਬਣਾਈ ਜਾ ਸਕਦੀ ਹੈ) ਅਤੇ ਹੈਰੋਇਨ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਤੇ ਵਸਤੂਆਂ ਜ਼ਬਤ ਕੀਤੀਆਂ।
ਪੜ੍ਹੋ ਇਹ ਅਹਿਮ ਖ਼ਬਰ- ਸ਼ਰਮਨਾਕ! ਸਹੀ ਢੰਗ ਨਾਲ ਹਿਜਾਬ ਨਾ ਪਾਉਣ 'ਤੇ ਅਧਿਆਪਕ ਨੇ ਕੱਟੇ 14 ਕੁੜੀਆਂ ਦੇ ਵਾਲ
ਸੂਬਾਈ ਸੂਚਨਾ ਅਤੇ ਸੱਭਿਆਚਾਰ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਤੋਂ ਇਲਾਵਾ ਅਫਗਾਨ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਕੇਂਦਰੀ ਸੂਬੇ ਉਰੂਜ਼ਗਾਨ ਵਿਚ ਡਰੱਗ ਲੈਬ ਨੂੰ ਨਸ਼ਟ ਕਰ ਦਿੱਤਾ ਅਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ। ਪੁਲਸ ਨੇ ਸਾਈਟ 'ਤੇ ਛਾਪਾ ਮਾਰਨ ਮਗਰੋਂ ਹੈਰੋਇਨ ਬਣਾਉਣ ਵਿਚ ਵਰਤੀ ਜਾਣ ਵਾਲੀ ਵੱਡੀ ਮਾਤਰਾ ਵਿਚ ਸਮੱਗਰੀ ਵੀ ਬਰਾਮਦ ਕੀਤੀ। ਅਫਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਜੰਗ ਪ੍ਰਭਾਵਿਤ ਦੇਸ਼ ਵਿੱਚ ਭੁੱਕੀ ਦੀ ਖੇਤੀ ਅਤੇ ਅਫੀਮ ਦੇ ਵਪਾਰ ਵਿਰੁੱਧ ਲੜਨ ਦੀ ਸਹੁੰ ਖਾਧੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਪਹੁੰਚੀ ਅੰਜੂ ਬਣਨ ਜਾ ਰਹੀ ਮਾਡਲ, ਮਿਲਿਆ ਇਹ ਵੱਡਾ ਆਫ਼ਰ
NEXT STORY