ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਬਹਿਸ ਅਤੇ ਇਕ ਰੈਲੀ ਦੌਰਾਨ ਦਾਅਵਾ ਕੀਤਾ ਕਿ ਪ੍ਰਵਾਸੀ ਅਮਰੀਕਾ ਵਿਚ 'ਕਾਲੇ' ਅਤੇ ਲਾਤੀਨੀ ਅਮਰੀਕੀਆਂ ਦੀਆਂ ਨੌਕਰੀਆਂ ਖੋਹ ਰਹੇ ਹਨ। ਟਰੰਪ ਦੇ ਇਸ ਬਿਆਨ ਦੀ ਉਨ੍ਹਾਂ ਦੇ ਆਲੋਚਕਾਂ ਨੇ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਵੋਟ ਬੈਂਕ ਦਾ ਘੇਰਾ ਵਧਾਉਣ ਦੀ ਉਨ੍ਹਾਂ ਦੀ ਇਹ ਨਸਲਵਾਦੀ ਅਤੇ ਅਪਮਾਨਜਨਕ ਕੋਸ਼ਿਸ਼ ਹੈ।
ਇਹ ਵੀ ਪੜ੍ਹੋ- ਬ੍ਰੈਸਟ ਕੈਂਸਰ ਦੀ ਖ਼ਬਰ ਤੋਂ ਬਾਅਦ ਹਿਨਾ ਖ਼ਾਨ ਨੇ ਪਹਿਲੀ ਪੋਸਟ ਕੀਤੀ ਸਾਂਝੀ
ਅਮਰੀਕਾ ਵਿਚ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਟਰੰਪ ਅਤੇ ਬਾਈਡੇਨ ਵਿਚਕਾਰ ਵੀਰਵਾਰ ਲਗਭਗ 90 ਮਿੰਟ ਤਕ ਕਾਫੀ ਬਹਿਸ ਹੋਈ। ਬਿਨਾਂ ਕੋਈ ਸਬੂਤ ਪੇਸ਼ ਕੀਤੇ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਚਾਹੁੰਦੇ ਹਨ ਕਿ ਵੋਟਰਾਂ ਦੇ ਤੌਰ ’ਤੇ ਅਮਰੀਕੀਆਂ ਦੀ ਥਾਂ ਪ੍ਰਵਾਸੀ ਲੈਣ। ਟਰੰਪ ਅਤੇ ਉਸਦੇ ਸਹਿਯੋਗੀ ਮੰਨਦੇ ਹਨ ਕਿ ਅਜਿਹੀ ਬਿਆਨਬਾਜ਼ੀ ਸਾਬਕਾ ਰਾਸ਼ਟਰਪਤੀ ਦੀ 'ਕਾਲੇ' ਅਤੇ ਲਾਤੀਨੀ ਅਮਰੀਕੀ ਭਾਈਚਾਰਿਆਂ ਤਕ ਪਹੁੰਚ ਵਧਾਏਗੀ, ਜੋ ਬਾਈਡੇਨ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹਨ।
ਜਿਨਪਿੰਗ ਨੇ ਭਾਰਤ ਦੇ ਪੰਚਸ਼ੀਲ ਸਿਧਾਂਤ ਦੀ ਕੀਤੀ ਸ਼ਲਾਘਾ, ਭਾਰਤੀ ਅਧਿਕਾਰੀਆਂ ਨੇ ਨਹੀਂ ਲਿਆ ਇਸ ਪ੍ਰੋਗਰਾਮ ’ਚ ਹਿੱਸਾ
NEXT STORY