ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਟਰੰਪ ਉਨ੍ਹਾਂ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਧੋਖਾਧੜੀ ਕਰਦੇ ਹੋਏ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਦੇ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੇ ਇਸਨੂੰ ਸੰਘੀ ਅਪਰਾਧ ਕਰਾਰ ਦਿੱਤਾ ਹੈ। ਨਾਲ ਹੀ ਦੋਸ਼ੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਹੋਵੇਗੀ ਜੇਲ੍ਹ ਤੇ ਭਾਰੀ ਜੁਰਮਾਨਾ
ਏਜੰਸੀ ਨੇ ਕਿਹਾ ਕਿ ਜੋ ਵੀ ਵਿਅਕਤੀ ਜਾਣਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਕਿਸੇ ਵੀ ਪ੍ਰਬੰਧ ਤੋਂ ਬਚਣ ਲਈ ਵਿਆਹ ਕਰਦਾ ਹੈ, ਉਸਨੂੰ ਵਿਆਹ ਧੋਖਾਧੜੀ ਕਾਨੂੰਨ ਦੀ ਧਾਰਾ 1325(c) ਦੇ ਤਹਿਤ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਨਾਲ ਹੀ 2.17 ਕਰੋੜ ਰੁਪਏ ਤੱਕ ਜੁਰਮਾਨਾ ਅਤੇ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਵਿਆਹ ਹੀ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਵਿਦੇਸ਼ੀ ਨਾਗਰਿਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਮਰੀਕੀ ਕੁੜੀਆਂ ਨਾਲ ਵਿਆਹ ਕਰਦੇ ਹਨ ਅਤੇ ਫਿਰ ਤਲਾਕ ਲੈ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਮਾਮਲਿਆਂ ਵਿੱਚ ਅਮਰੀਕੀ ਨਾਗਰਿਕ ਪੈਸਿਆਂ ਲਈ ਵਿਆਹ ਕਰਦੇ ਹਨ ਅਤੇ ਫਿਰ ਬਾਅਦ ਵਿੱਚ ਤਲਾਕ ਲੈ ਲੈਂਦੇ ਹਨ। ਟਰੰਪ ਪ੍ਰਸ਼ਾਸਨ ਅਨੁਸਾਰ ਹੁਣ ਜੇਕਰ ਕੋਈ ਵਿਦੇਸ਼ੀ ਅਜਿਹਾ ਕਰਦਾ ਹੈ, ਤਾਂ ਉਸਨੂੰ ਕਰੋੜਾਂ ਰੁਪਏ ਦਾ ਜੁਰਮਾਨਾ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਜੰਸੀ ਨੇ ਆਮ ਲੋਕਾਂ ਨੂੰ ਵਿਆਹ ਦੀ ਧੋਖਾਧੜੀ ਵਿੱਚ ਸ਼ਾਮਲ ਲੋਕਾਂ ਜਾਂ ਇਮੀਗ੍ਰੇਸ਼ਨ ਦਾ ਗਲਤ ਫਾਇਦਾ ਉਠਾਉਣ ਵਾਲਿਆਂ ਬਾਰੇ ਸੁਰਾਗ ਦੇਣ ਲਈ ਵੀ ਕਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Tesla ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਨੂੰ Trump ਦੀ ਸਖ਼ਤ ਚਿਤਾਵਨੀ
ਪ੍ਰਵਾਸੀਆਂ ਲਈ ਚਿਤਾਵਨੀ ਜਾਰੀ
ਇਸ ਤੋਂ ਇਲਾਵਾ ਅਮਰੀਕੀ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਲਈ ਇੱਕ ਚਿਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਲੱਖਾਂ ਲੋਕਾਂ ਦੀ ਚਿੰਤਾ ਵਧ ਗਈ ਹੈ। ਅਮਰੀਕੀ ਸਰਕਾਰ ਦੇ ਵਿਭਾਗ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾਈ ਹੈ। ਪੋਸਟ ਮੁਤਾਬਕ,“ਵੀਜ਼ਾ ਜਾਰੀ ਹੋਣ ਤੋਂ ਬਾਅਦ ਯੂ.ਐਸ. ਵੀਜ਼ਾ ਸਕ੍ਰੀਨਿੰਗ ਰੁਕਦੀ ਨਹੀਂ ਹੈ। ਉਹ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ। ਜੇਕਰ ਕੋਈ ਵੀ ਵੀਜ਼ਾ ਧਾਰਕ ਅਮਰੀਕਾ ਦੇ ਸਾਰੇ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਅਧਿਕਾਰੀ ਉਸਦਾ ਵੀਜ਼ਾ ਰੱਦ ਕਰ ਦੇਣਗੇ ਅਤੇ ਉਸਨੂੰ ਡਿਪੋਰਟ ਕਰ ਦੇਣਗੇ। ਅਮਰੀਕੀ ਸਰਕਾਰ ਦੇ ਨਵੇਂ ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਅਤੇ ਰਹਿਣ ਲਈ ਵੀਜ਼ਾ ਮਿਲਿਆ ਹੈ, ਉਹ ਵੀ ਲਗਾਤਾਰ ਅਮਰੀਕੀ ਪ੍ਰਸ਼ਾਸਨ ਦੇ ਰਡਾਰ 'ਤੇ ਰਹਿਣਗੇ। ਇੱਕ ਵੱਖਰੇ ਬਿਆਨ ਵਿੱਚ ਏਜੰਸੀ ਨੇ ਕਿਹਾ,"ਇਮੀਗ੍ਰੇਸ਼ਨ ਪ੍ਰਕਿਰਿਆ ਦੀ ਅਖੰਡਤਾ ਦੀ ਰੱਖਿਆ ਕਰਨਾ USCIS ਲਈ ਇੱਕ ਤਰਜੀਹ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Bill Gates ਨੇ ਭਾਰਤ ਦੀ ਕੀਤੀ ਤਾਰੀਫ਼, ਕਿਹਾ ; 'ਭਾਰਤ ਦੇ ਵਿਕਾਸ ਨਾਲ ਪੂਰੀ ਦੁਨੀਆ ਨੂੰ ਹੋਵੇਗਾ ਫ਼ਾਇਦਾ...'
NEXT STORY