ਵਾਸ਼ਿੰਗਟਨ - ਅਮਰੀਕਾ-ਮੈਕਸੀਕੋ ਦੀ ਸਰਹੱਦ ਪਾਰ ਕਰਨ ਤੋਂ ਪਹਿਲਾਂ ਅਤੇ ਬਾਅਦ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਹਿਮਣਾ ਕਰਨਾ ਪੈਂਦਾ ਹੈ। ਕਈ ਲੋਕ ਜਿਹੜੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾ ਬਾਰਡਰ ਪਾਰ ਕਰਨ ਲਈ ਰਸਤਿਆਂ 'ਚ ਹੀ ਆਪਣੀ ਗੁਆ ਦਿੰਦੇ ਹਨ। ਅਮਰੀਕਾ-ਮੈਕਸੀਕੋ ਬਾਰਡਰ 'ਤੇ ਲੋਕ ਰਫਿਊਜ਼ੀ ਵੀਜ਼ਾ ਹਾਸਲ ਕਰ ਅਮਰੀਕਾ 'ਚ ਦਾਖਲ ਹੋਣ ਦਾ ਸੁਪਨਾ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਨੂੰ ਬਾਰਡਰ 'ਤੇ ਗਏ ਕੈਂਪਾਂ 'ਚ ਕਈ ਮਹੀਨਿਆਂ ਤੱਕ ਰਹਿਣਾ ਪੈਂਦਾ ਹੈ। ਇਨ੍ਹਾਂ ਕੈਂਪਾਂ 'ਚ ਨਾ ਕੋਈ ਸਹੂਲਤ ਹੈ ਅਤੇ ਨਾ ਹੀ ਮੋਬਾਇਲ ਸੁਵਿਧਾ।

ਬੀਤੇ ਦਿਨੀਂ ਏ. ਐੱਫ. ਪੀ. ਨਿਊਜ਼ ਏਜੰਸੀ ਵੱਲੋਂ ਆਪਣੇ ਟਵਿੱਟਰ ਹੈਂਡਲ 'ਤੇ ਅਮਰੀਕਾ-ਮੈਕਸੀਕੋ ਬਾਰਡਰ 'ਤੇ ਕੈਂਪਾਂ 'ਚ ਰਹਿ ਰਹੇ ਲੋਕਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਇਕ ਜਿਸ 'ਚ ਵਿਅਕਤੀ ਨੇ ਛੋਟਾ ਜਿਹਾ ਬੱਚਾ ਚੁੱਕਿਆ ਹੋਇਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਸ਼ਾਇਦ ਉਹ ਆਪਣੇ ਬੱਚੇ ਦਾ ਭਵਿੱਖ ਸੁਆਰ ਸਕੇ। ਟਵਿੱਟਰ 'ਤੇ ਫੋਟੋਆਂ ਸ਼ੇਅਰ ਕਰਦਿਆਂ ਨਿਊਜ਼ ਏਜੰਸੀ ਨੇ ਲਿੱਖਿਆ ਕਿ ਪ੍ਰਵਾਸੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਕਰੀਬ 1,000 ਪ੍ਰਵਾਸੀ ਬੀਤੇ ਇਕ ਹਫਤੇ ਇਸ ਮੌਸਮ 'ਚ ਉਡੀਕ ਕਰ ਰਹੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਅਮਰੀਕਾ 'ਚ ਰਫਿਊਜ਼ੀ ਵੀਜ਼ਾ ਮਿਲਾ ਜਾਵੇ। ਅਥਰਾਟੀਆਂ ਵੱਲੋਂ ਆਖਿਆ ਗਿਆ ਕਿ ਪਿਛਲੇ ਹਫਤੇ ਕਰੀਬ 1,400 ਪ੍ਰਵਾਸੀ ਕੈਂਪਾਂ 'ਚ ਹਨ, ਜਿਹੜੇ ਕਿ ਸਾਊਥ-ਵੈਸਟਰਨ ਮੈਕਸੀਕੋ ਨਾਲ ਸਬੰਧ ਰੱਖਦੇ ਹਨ।

2018 'ਚ ਵੀ ਨਿਊਜ਼ ਏਜੰਸੀਆਂ ਵੱਲੋਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ ਰਕ ਕਈ ਤਾਂ ਦਿਲ ਨੂੰ ਰੁਵਾਉਣ ਵਾਲੀਆਂ ਸਨ। ਨਿਊਜ਼ ਏਜੰਸੀਆਂ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਕਈ ਮੈਗਜ਼ੀਨਾਂ ਨੇ ਆਪਣੇ ਫ੍ਰੰਟ ਪੇਜ 'ਚ ਛਾਪਿਆ ਅਤੇ ਟਰੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕੀਤਾ ਅਤੇ ਕਈਆਂ ਫੋਟੋ ਆਫ ਦਿ ਯੇਅਰ ਨਾਲ ਜਾਣਿਆ ਗਿਆ।
ਚਿਕਨਾਈ ਤੇ ਸ਼ੂਗਰ ਦੀ ਜ਼ਿਆਦਾ ਮਾਤਰਾ ਵਾਲੇ ਭੋਜਨ ਦੇ ਅਸਰ ਨੂੰ ਘੱਟ ਕਰ ਸਕਦੀ ਹੈ ਕੈਫੀਨ
NEXT STORY