ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਸੈਨੇਟ 'ਚ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਇਤਿਹਾਸ ਦੇ ਤੀਜੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਖਿਲਾਫ ਮਹਾਦੋਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। 438 ਮੈਂਬਰੀ ਹੇਠਲੇ ਸਦਨ 'ਚ ਡੈਮੋਕ੍ਰੇਟਿਕਸ ਦਾ ਦਬਦਬਾ ਹੈ। ਇਸ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰਾਂ ਵਿਚਕਾਰ ਝਗੜਾ ਵੀ ਹੋ ਗਿਆ।
ਜ਼ਿਕਰਯੋਗ ਹੈ ਕਿ ਸਦਨ ਨੇ 18 ਦਸੰਬਰ ਨੂੰ ਟਰੰਪ ਦੇ ਖਿਲਾਫ ਮਹਾਦੋਸ਼ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਦੱਸ ਦਈਏ ਕਿ ਸੱਤਾ ਦੀ ਦੁਰਵਰਤੋਂ ਅਤੇ ਸਦਨ ਦੇ ਕੰਮ 'ਚ ਰੋਕ ਪੈਦਾ ਕਰਨ ਦੇ ਦੋਸ਼ 'ਚ ਟਰੰਪ ਖਿਲਾਫ ਮਹਾਦੋਸ਼ ਲੱਗਾ ਹੈ।
ਲਾਹੌਰ ਦੇ ਆਸਮਾਨ 'ਚ ਨਜ਼ਰ ਆਇਆ ਕਾਲਾ ਰਿੰਗ, ਵੀਡੀਓ ਵਾਇਰਲ
NEXT STORY