ਵੈੱਬ ਡੈਸਕ (ਬਿਊਰੋ): ਸਾਲ 2021 ਖ਼ਤਮ ਹੋਣ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਦੁਨੀਆ ਨਵੇਂ ਸਾਲ ਦਾ ਸਵਾਗਤ ਕਰੇਗੀ। ਪਰਮਾਤਮਾ ਕਰੇ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਵੇ। ਸਾਲ 2021 ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਜੋ ਪੂਰੀ ਦੁਨੀਆ ਲਈ ਸਬਕ ਬਣ ਗਈਆਂ। ਇਹਨਾਂ ਵਿਚੋਂ ਕੁਝ ਅਹਿਮ ਘਟਨਾਵਾਂ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ। ਇਹ ਘਟਨਾਵਾਂ ਆਉਣ ਵਾਲੇ ਕਈ ਸਾਲਾਂ ਤੱਕ ਸਾਡੇ ਲਈ ਉਦਾਹਰਨ ਸਾਬਤ ਹੋਣਗੀਆਂ। ਇਹਨਾਂ ਘਟਨਾਵਾਂ ਵਿਚ ਪ੍ਰਮੁੱਖ ਤਾਲਿਬਾਨ ਵੱਲੋਂ ਅਫਗਾਨਿਸਤਾਨ 'ਤੇ ਕਬਜ਼ਾ ਕਰਨਾ, ਬੰਗਲਾਦੇਸ ਵਿਚ ਦੁਰਜਾ ਪੂਜਾ ਪੰਡਾਲ 'ਤੇ ਹਮਲੇ ਅਤੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਣਾ ਸ਼ਾਮਲ ਹੈ।ਆਓ ਇਹਨਾਂ ਘਟਨਾਵਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਜੰਗ ਕੋਈ ਹੱਲ ਨਹੀਂ
ਫਿਲਸਤੀਨ ’ਤੇ ਇਜ਼ਰਾਈਲ ਦੇ ਹਮਲੇ
10 ਮਈ 2021: ਹਮਾਸ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਕਿ ਉਹ 10 ਮਈ ਸਵੇਰੇ 6 ਵਜੇ ਤੱਕ ਹਰਮ ਅਲ ਸ਼ਰੀਫ ਮਸਜ਼ਿਦ ਅਤੇ ਸ਼ੇਖ ਜੁੱਰਾਹ ਤੋਂ ਆਪਣੀ ਪੁਲਸ ਅਤੇ ਫ਼ੌਜੀਆਂ ਨੂੰ ਹਟਾ ਲਵੇ। ਅਜਿਹਾ ਨਾ ਕਰਨ ’ਤੇ ਗਾਜਾ ਤੋਂ ਹਮਾਸ ਨੇ ਇਜ਼ਰਾਈਲ ਵੱਲ 150 ਰਾਕੇਟ ਦਾਗੇ।
ਅਗਲੇ ਦਿਨ ਇਜ਼ਰਾਈਲ ਨੇ ਹਵਾਈ ਹਮਲੇ ਕਰ ਕੇ ਗਾਜਾ ’ਚ ਇਕ 13 ਮੰਜ਼ਿਲਾ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ। 15 ਮਈ ਨੂੰ ਇਸਰਾਈਲ ਨੇ ਗਾਜਾ ’ਚ ਅਲ-ਜਜੀਰਾ ਅਤੇ ਏ. ਪੀ. ਸਮੇਤ ਮੀਡੀਆ ਦੇ ਦਫਤਰ ਸਨ। ਅਮਰੀਕਾ ਨੇ ਇਸ ’ਤੇ ਸਖਤ ਰੁਖ ਅਪਣਾਉਂਦੇ ਹੋਏ ਰੱਖਿਆ ਮੰਤਰੀ ਐਂਟਨੀ ਬਲਿੰਕਨ ਨੂੰ ਭੇਜਿਆ। ਉਸ ਤੋਂ ਬਾਅਦ ਜੰਗ ਬੰਦੀ ਹੋਈ।
ਤਾਲਿਬਾਨ ਦੀ ਵਾਪਸੀ ਅਤੇ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ
ਦਹਿਸ਼ਤ ਦੇ ਸਾਏ ’ਚ ਬਦਹਵਾਸੀ ਅਤੇ ਦਿਲ ਦਹਿਲਾਉਣ ਵਾਲੇ ਦ੍ਰਿਸ਼
15 ਅਗਸਤ 2021: ਦੁਨੀਆ ’ਚ ਅੱਤਵਾਦ ਦਾ ਬਦਲ ਰਹੇ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕੀਤਾ ਤਾਂ ਅਮਰੀਕਾ ਅਤੇ ਇੰਗਲੈਂਡ ਸਮੇਤ ਜ਼ਿਆਦਾਤਰ ਦੇਸ਼ਾਂ ਦੇ ਰਾਜਦੂਤ ਉੱਥੋਂ ਰਾਤੋ-ਰਾਤ ਭੱਜ ਨਿਕਲੇ। ਉਸ ਤੋਂ ਬਾਅਦ 30 ਅਗਸਤ ਤੱਕ ਕਾਬੁਲ ਹਵਾਈ ਅੱਡੇ ’ਤੇ ਡਰੇ ਹੋਏ ਅਫਗਾਨਾਂ ਦੀ ਭੀੜ ਰਹੀ।
ਭੁੱਖੇ ਪਿਆਸੇ ਪੰਜ ਲੱਕ ਅਫਗਾਨ ਪੱਛਮੀ ਦੇਸ਼ਾਂ ਤੋਂ ਸ਼ਰਣ ਦੀ ਉਮੀਦ ’ਚ ਡਟੇ ਸਨ। ਅਮਰੀਕੀ ਹਵਾਈ ਫੌ਼ਜ ਦੇ ਜਹਾਜ਼ ’ਚ ਸਮਰੱਥਾ ਤੋਂ ਦੁੱਗਣੇ ਲੋਕ ਸਵਾਰ ਹੋਏ ਅਤੇ ਤਿੰਨ ਲੋਕ ਉਸ ’ਚੋਂ ਉਦੋਂ ਡਿੱਗ ਕੇ ਮਰ ਗਏ ਜਦੋਂ ਉਹ ਉੱਥੇ ਹਵਾ ’ਚ ਸੀ। ਬਹੁਤ ਸਾਰੇ ਲੋਕ ਪੈਦਲ ਹੀ ਈਰਾਨ ਅਤੇ ਪਾਕਿਸਤਾਨ ਦੀ ਸਰਹੱਦਾਂ ਵਲੋਂ ਬੱਚਿਆਂ ਨਾਲ ਕਾਫਲਿਆਂ ’ਚ ਨਿਕਲੇ।
ਨਵੀਂ ਦੋਸਤੀ, ਨਵੇਂ ਤਣਾਅ
ਅਮਰੀਕਾ ਦੇ ਨਵੇਂ ਆਕਸ ਨੇ ਫਰਾਂਸ ਨੂੰ ਨਾਰਾਜ਼ ਕੀਤਾ
15 ਸਤੰਬਰ 2021: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਿਲ ਕੇ ਇਕ ਨਵੀਂ ਦੋਸਤੀ ਦੀ ਨੀਂਹ ਰੱਖੀ। ਇਸ ਨੂੰ ਨਾਂ ਦਿੱਤਾ ਔਕਸ।
ਇਸ ਦੇ ਤਹਿਤ ਆਪਸੀ ਰੱਖਿਆ ਭਾਈਵਾਲੀ ਵਧਾਉਣ ਦਾ ਫ਼ੈਸਲਾ ਕਰਦੇ ਹੋਏ ਅਮਰੀਕਾ ਨੇ ਆਸਟ੍ਰੇਲੀਆ ਨੂੰ ਨਿਊਕਲੀਅਰ ਪਣਡੁੱਬੀ ਦੇਣ ਦਾ ਵਾਅਦਾ ਕੀਤਾ। ਇਸ ਨਾਲ ਆਸਟ੍ਰੇਲੀਆ ਦਾ ਫਰਾਂਸ ਨਾਲ ਪਣਡੁੱਬੀ ਖਰੀਦ ਸੌਦਾ ਰੱਦ ਹੋ ਗਿਆ ਅਤੇ ਉਹ ਅਮਰੀਕਾ ਨਾਲ ਨਾਰਾਜ਼ ਹੋ ਗਿਆ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 28,000 ਤੋਂ ਵੱਧ ਗੈਰ-ਕਾਨੂੰਨੀ ਚਾਕੂ ਕੀਤੇ ਜ਼ਬਤ
ਦੇਰ ਪਰ ਹਨੇਰ ਨਹੀਂ
ਜਾਰਜ਼ ਫਲਾਇਡ ਦੇ ਹੱਤਿਆਰੇ ਨੂੰ ਮਿਲੀ ਸਜ਼ਾ
24 ਸਤੰਬਰ 2021: ਅਸ਼ਵੇਤ ਜਾਰਜ ਫਲਾਇਡ ਨੂੰ ਗੋਡਿਆਂ ਨਾਲ ਗਰਦਨ ਦਬਾ ਕੇ ਮਾਰਨ ਵਾਲੇ ਮਿਨੇਸੋਟਾ ਦੇ ਪੁਲਸ ਅਧਿਕਾਰੀ ਡੇਰੇਕ ਚਾਊਵਿਨ ਨੂੰ 22 ਸਾਲ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ।
ਇਕ ਸਾਲ ਪਹਿਲਾਂ ਮਈ 2020 ’ਚ ਫਲਾਇਡ ਦੀ ਮੌਤ ਤੋਂ ਬਾਅਦ ਰੰਗਭੇਦ ਦੇ ਖਿਲਾਫ ਅਮਰੀਕਾ ਸਮੇਤ ਪੂਰੀ ਦੁਨੀਆ ’ਚ ਪ੍ਰਦਰਸ਼ਨ ਹੋਏ ਸਨ।
ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ
ਬੰਗਲਾਦੇਸ਼ ਵਿਚ ਦੁਰਗਾਪੂਜਾ ਪੰਡਾਲਾਂ ’ਤੇ ਹਮਲੇ, ਇਕ ਵੱਡੀ ਸਾਜਿਸ਼
13-19 ਅਕਤੂਬਰ 2021: ਇਕ ਸਾਜਿਸ਼ ਦੇ ਤਹਿਤ ਬੰਗਲਾਦੇਸ਼ ਵਿਚ ਦੁਰਗਾ ਪੂਜਾ ਦੇ ਦੌਰਾਨ ਪੂਜਾ ਪੰਡਾਲਾਂ ਅਤੇ ਮੰਦਰਾਂ ਨੂੰ ਲਗਭਗ ਇਕ ਹਫ਼ਤੇ ਤੱਕ ਨਿਸ਼ਾਨਾ ਬਣਾਇਆ ਗਿਆ।
ਇਹ ਹਿੰਸਾ ਬੰਗਲਾਦੇਸ਼ ਦੇ 24 ਜ਼ਿਲ੍ਹਿਆਂ ਵਿਚ ਹੋਈਆਂ। 120 ਤੋਂ ਜ਼ਿਆਦਾ ਮੰਦਰਾਂ ਵਿਚ ਭੰਨ-ਤੋੜ ਕੀਤੀ ਗਈ। ਇਸ ਹਿੰਸਾ ਵਿਚ 10 ਲੋਕ ਮਾਰੇ ਗਏ।
ਪੁਰਸਕਾਰ ਨਾਲ ਨਹੀਂ ਆਉਂਦੀ ਸ਼ਾਂਤੀ
ਯੁੱਧ ’ਚ ਉਲਝਿਆ ਈਥੋਪੀਆ ਦਾ ਸ਼ਾਂਤੀ ਦੂਤ
ਨਵੰਬਰ 2021: ਈਥੋਪੀਆ ਦੇ ਪ੍ਰਧਾਨ ਮੰਤਰੀ ਏਬੀ ਅਹਿਮ ਨੂੰ 2019 ’ਚ ਸ਼ਾਂਤੀ ਲਈ ਨੋਬਲ ਪੁਰਸਕਾਰ ਮਿਲਿਆ ਸੀ ਅਤੇ 2 ਸਾਲ ਬੀਤਣ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਹਿ ਯੁੱਧ ’ਚ ਉਲਝ ਹੋਏ ਦੁਨੀਆ ਨੇ ਦੇਖਿਆ।
ਏ. ਬੀ. ਨੇ ਆਪਣੀ ਫ਼ੌਜ ਨੂੰ ਉੱਤਰੀ ਸੂਬੇ ਟਿਗਰੀ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ ਕਿਉਂਕਿ ਟਿਗਰੀ ਦੀ ਪੀਪੁਲਸ ਲਿਬ੍ਰੇਸ਼ਨ ਫਰੰਟ ਨੇ ਆਰਮੀ ਬੇਸ ’ਤੇ ਲੁੱਟਮਾਰ ਕੀਤੀ ਸੀ।
ਕਮਜ਼ੋਰ ਵੀ ਕਰ ਸਕਦੈ ਹਮਲਾ
ਈਰਾਨ ਨੇ ਖਾੜੀ ’ਚ ਵੜਿਆ ਸਮੁੰਦਰੀ ਬੇੜਾ
20 ਨਵੰਬਰ 2021: ਈਰਾਨ ਨੇ ਖਾੜੀ ਵਿਚ ਵਿਦੇਸ਼ੀ ਸਮੁੰਦਰੀ ਜਹਾਜ਼ 412 ਜੁਲਫੀਕਾਰ ਨੂੰ ਡੀਜ਼ਲ ਸਮੱਗਲਿੰਗ ਦੇ ਦੋਸ਼ ’ਚ ਫੜਿਆ। ਇਸ ’ਚ ਡੇਢ ਲੱਖ ਲਿਟਰ ਤੇਲ ਸੀ। ਇਸ ਦੇ 11 ਮੈਂਬਰਾਂ ਨੂੰ ਵੀ ਹਿਰਾਸਤ ’ਚ ਲਿਆ।
ਇਸ ਤੋਂ ਪਹਿਲਾਂ ਅਕਤੂਬਰ ’ਚ ਓਮਾਨ ਦੇ ਸਾਗਰ ’ਚ ਈਰਾਨ ਦੇ ਗਾਰਡਸ ਨੇ ਵੀਅਤਨਾਮ ਦਾ ਝੰਡਾ ਲੱਗੇ ਐੱਮ. ਵੀ. ਸਾਊਥ ਟੈਂਕਰ ਨੂੰ ਫੜਿਆ ਸੀ।
ਬਾਰਬਾਡੋਸਾ ਗਣਤੰਤਰ ਦੇਸ਼ ਬਣਿਆ
30 ਨਵੰਬਰ 2021: ਕੈਰੇਬੀਆਈ ਆਈਲੈਂਡ ਬਾਰਬਾਡੋਸ ਵਿਚ ਬਸਤੀਵਾਦੀ ਅਤੀਤ ਦਾ ਅੰਤ ਹੋਇਆ ਅਤੇ ਅਧਿਕਾਰਕ ਤੌਰ ’ਤੇ ਗਣਤੰਤਰ ਦੇਸ਼ ਬਣਿਆ। ਇਸ ਮੌਕੇ ਪੂਰੇ ਦੇਸ਼ ਵਿਚ ਜਸ਼ਨ ਮਨਾਇਆ ਗਿਆ।
ਰੱਜਕੇ ਆਤਿਸ਼ਬਾਜ਼ੀ ਹੋਈ। ਪੂਰੇ ਆਈਲੈਂਡ ਵਿਚ ਇਸ ਜਸ਼ਨ ਨੂੰ ਦੇਖਣ ਲਈ ਸਕ੍ਰੀਨਾਂ ਲਗਾਈਆਂ ਗਈਆਂ।
ਪੜ੍ਹੋ ਇਹ ਅਹਿਮ ਖਬਰ - Year Ender 2021: ਇਸ ਸਾਲ 'ਨੋਬਲ ਪੁਰਸਕਾਰ' ਜੇਤੂ ਬਣੀਆਂ ਇਹ ਸ਼ਖਸੀਅਤਾਂ
ਧਰਮ ਦੇ ਨਾਂ ’ਤੇ ਜਾਨ ਲੈਣ ਵਾਲੇ ਝੁੰਡ
ਪਾਕਿ ਵਿਚ ਸ਼੍ਰੀਲੰਕਾਈ ਜਨਰਲ ਮੈਨੇਜਰ ਦਾ ਕਤਲ
2 ਦਸੰਬਰ 2021: ਪਾਕਿਸਤਾਨ ਦੇ ਸਿਆਲਕੋਟ ਵਿਚ ਇਕ ਫੈਕਟਰੀ ਦੇ ਜਨਰਲ ਮੈਨੇਜਰ ਅਤੇ ਸ਼੍ਰੀਲੰਕਾਈ ਨਾਗਰਿਕ ਪ੍ਰਿਯੰਤਾ ਕੁਮਾਰਾ ਦੀ ਭੀੜ ਨੇ ਈਸ਼ਨਿੰਦਾ ਦੇ ਦੋਸ਼ ਵਿਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਦਾ ਦੋਸ਼ ਪਾਕਿ ਦੇ ਕੱਟੜਪੰਥੀ ਸੰਗਠਨ ਲਬੈਕ ਦੇ ਵਰਕਰਾਂ ’ਤੇ ਲੱਗਾ।
ਪ੍ਰਿਯੰਤਾ ਕੁਮਾਰਾ ਦੇ ਦਫਤਰ ਦੇ ਬਾਹਰ ਕਿਸੇ ਨੇ ਪਰਚੀ ਚਿਪਕਾ ਦਿੱਤੀ ਸੀ, ਜਿਸਨੂੰ ਪ੍ਰਿਯੰਤਾ ਨੇ ਹਟਾ ਦਿੱਤਾ ਸੀ। ਇਸ ਪਰਚੇ ’ਤੇ ਕੁਰਾਨ ਦੀ ਆਯਤ ਲਿਖੀ ਹੋਣ ਦੀ ਗੱਲ ਕਹਿਕੇ ਭੀੜ ਉਥੇ ਇਕੱਠੀ ਹੋਈ ਅਤੇ ਪ੍ਰਿਯੰਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲਾਸ਼ ਸੜਕ ’ਤੇ ਰੱਖ ਕੇ ਸਾੜ ਦਿੱਤੀ।
ਤੈਅ ਹੈ ਬਦਲਾਅ
ਜਰਮਨੀ ਵਿਚ ਏਂਜਲਾ ਯੁੱਗ ਹੋਇਆ ਖ਼ਤਮ
8 ਦਸੰਬਰ 2021: ਜਰਮਨੀ ਵਿਚ 17 ਸਾਲ ਤੋਂ ਚੱਲਿਆ ਆ ਰਿਹਾ ਚਾਂਸਲਰ ਏਂਦਜਲਾ ਮਰਕੇਲ ਦਾ ਯੁੱਗ ਖ਼ਤਮ ਹੋਇਆ।
ਮਾਰਕੇਸ ਨੂੰ ਸੈਂਟਰ-ਲੈਫਟ ਸੋਸ਼ਲ ਡੇਮੋਕ੍ਰੇਟਸ ਪਾਰਟੀ ਨੇ ਬਹੁਤ ਹੀ ਘੱਟ ਫਰਕ ਤੋਂ ਹਰਾ ਕੇ ਜਰਮਨ ਸੰਘੀ ਚੋਣ ਜਿੱਤੀ। ਓਲਾਫ ਸ਼ੋਲਜ ਜਰਮਨੀ ਦੇ ਨਵੇਂ ਚਾਂਸਲਰ ਬਣੇ।
ਪੜ੍ਹੋ ਇਹ ਅਹਿਮ ਖਬਰ- ਭਾਰਤ-ਅਮਰੀਕਾ ਹੈਲਥਕੇਅਰ ਸਹਿਯੋਗ ਨਾਲ ਮਿਲੀ 2 ਹੋਰ ਕੋਰੋਨਾ ਵੈਕਸੀਨਾਂ ਨੂੰ ਮਨਜ਼ੂਰੀ : ਸੰਧੂ
ਨਿਯਮਾਂ ਦੀ ਪਾਲਣਾ ਕਰੋਗੇ ਤਾਂ ਬਚੋਗੇ
ਅਲਫਾ ਤੋਂ ਓਮੀਕ੍ਰੋਨ ਤੱਕ : ਵੈਕਸੀਨ ਨਾਲ ਵੀ ਕਾਬੂ ਨਹੀਂ ਆਇਆ ਕੋਵਿਡ
ਵਾਇਰਸ ਬਦਲਦਾ ਰਿਹਾ ਰੂਪ- ਅਲਫਾ ਡੇਲਟਾ ਓਮੀਕ੍ਰੋਨ
ਲਗਾਤਾਰ ਦੋ ਸਾਲ ਤੋਂ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਪ੍ਰਤੀਕ ਬਣੇ ਕੋਰੋਨਾ ਵਾਇਰਸ ਦੇ ਨਵੇਂ ਰੂਪ 2021 ਵਿਚ ਵੀ ਆਪਣਾ ਕਹਿਰ ਵਰਪਾਉਂਦੇ ਰਹੇ। ਹਾਲਾਂਕਿ ਸਾਲ ਦੇ ਸ਼ੁਰੂ ਵਿਚ ਹੀ ਸਾਰੇ ਪ੍ਰਮੁੱਖ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਸੀ ਪਰ ਇਸਦੇ ਬਾਵਜੂਦ ਅਲਫਾ, ਬੀਟਾ, ਗਾਮਾ ਅਤੇ ਡੇਲਟਾ ਵਰਗੇ ਸਵਰੂਪ ਚਿੰਤਾਜਨਕ ਤੇਜ਼ੀ ਨਾਲ ਵਧੇ।
ਅਮਰੀਕਾ ਸਮੇਤ ਜ਼ਿਆਦਾਤਰ ਦੇਸ਼ਾਂ ਵਿਚ ਲੋਕਾਂ ਨੇ ਟੀਕਾ ਲੈਣ ’ਚ ਘਬਰਾਰਟ ਵੀ ਦਿਖਾਈ ਅਤੇ ਇਸਦੀ ਕੀਮਤ ਵੀ ਚੁਕਾਈ। ਪੂਰੀ ਦੁਨੀਆ ਵਿਚ ਦਸੰਬਰ ਤੱਕ ਇਹ ਵਾਇਰਸ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਸੀ ਅਤੇ 54 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ। ਲੰਬੇ ਸਮੇਂ ਬੰਦ ਚੱਲੇ ਆ ਰਹੇ ਸਕੂਲ ਜਦੋਂ ਬੱਚਿਆਂ ਲਈ ਖੁੱਲ੍ਹੇ ਤਾਂ ਦੱਖਣੀ ਅਫਰੀਕਾ ਵਿਚ ਇਕ ਨਵੇਂ ਅਤੇ ਜ਼ਿਆਦਾ ਇਨਫੈਕਟਿਡ ਵੇਰੀਐਂਟ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ। ਵਿਗਿਆਨੀਆਂ ਨੇ ਕੋਰੋਨਾ ਨੂੰ ਕੰਟਰੋਲ ਕਰਨ ਲਈ ਪੂਰੀ ਤਾਕਤ ਲਗਾ ਦਿੱਤੀ। ਪਰ ਇਸ ਮਹਾਮਾਰੀ ਨੂੰ ਰੋਕਣ ਦਾ ਸਿੱਧਾ ਤਰੀਕਾ, ਜਿਸ ’ਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਗਿਆ, ਉਹ ਸੋਸ਼ਲ ਡਿਸਟੇਂਸਿੰਗ ਅਤੇ ਸਫਆਈ ਦੇ ਨਿਯਮਾਂ ਦੀ ਪਾਲਣਾ ਹੈ। ਸਮਾਜਿਕ ਦੂਰੀ, ਹੱਥਾਂ ਨੂੰ ਵਾਰ-ਵਾਰ ਧੋਣਾ, ਮਾਸਕ ਲਗਾਉਣਾ, ਭੀੜ-ਭੱੜਕੇ ਤੋਂ ਬਚਣਾ, ਇਹ ਵਾਇਰਸ ਦੇ ਪ੍ਰਸਾਰ ਅਤੇ ਉਸਨੂੰ ਨਵੇਂ ਸਵਰੂਪ ਬਣਾਉਣ ਤੋਂ ਰੋਕਣ ਵਿਚ ਅਹਿਮ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ 'ਚ ਘਰੇਲੂ ਗੈਸ ਦੀ ਘਾਟ ਕਾਰਨ ਮਚੀ ਹਾਹਾਕਾਰ, ਇਮਰਾਨ ਖ਼ਾਨ ਨੇ ਦਿੱਤੇ ਇਹ ਨਿਰਦੇਸ਼
NEXT STORY